ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਅਕਤੂਬਰ
ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਹਲਕੇ ਦੇ ਸ਼ਹਿਰੀ ਅਤੇ ਪੇਂਡੂ ਵਰਕਰਾਂ ਨਾਲ ਮੀਟਿੰਗ ਕਰਦਿਆਂ ਸੰਸਦੀ ਕੋਟੇ ਦੀਆਂ ਗਰਾਂਟਾਂ, ਵੱਖ-ਵੱਖ ਕੇਂਦਰੀ ਸਕੀਮਾਂ ਅਤੇ ਪ੍ਰਧਾਨ ਮੰਤਰੀ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਨ੍ਹਾਂ ਸਕੀਮਾਂ ਵਿਚ ਕੱਚੇ ਮਕਾਨ, ਕੈਂਸਰ ਮਰੀਜ਼ਾਂ, ਬੁਢਾਪਾ ਪੈਨਸ਼ਨਾਂ, ਵਿਧਵਾ ਪੈਨਸ਼ਨਾਂ ਦੇ ਲੋੜਵੰਦ ਪਰਿਵਾਰਾਂ ਨੂੰ ਦਿਵਾਉਣ ਬਾਰੇ ਅਰਜ਼ੀਆਂ ਮੰਗੀਆਂ। ਇਸ ਮੌਕੇ ਮੂਨਕ ਅਤੇ ਲਹਿਰਾਗਾਗਾ ਹਸਪਤਾਲ ਵਿਚ ਮਹਿਲਾ ਡਾਕਟਰਾਂ ਅਤੇ ਮਹਿਲਾ ਸਟਾਫ਼ ਦੀ ਘਾਟ ਹੋਣ ਦਾ ਮਾਮਲਾ ਵੀ ਸੰਸਦ ਮੈਂਬਰ ਅੱਗੇ ਉਠਾਇਆ ਗਿਆ। ਇਸਤੋਂ ਇਲਾਵਾ ਲੌਂਗੋਵਾਲ, ਮਹਿਲਾਂ ਚੌਕ, ਨਮੋਲ ਆਦਿ ਵਿਖੇ ਡਾਕਟਰ ਦੀ ਸਹੂਲਤ ਦੀ ਘਾਟ ਨੂੰ ਪੂਰਾ ਕਰਨ ਦੀ ਵੀ ਮੰਗ ਕੀਤੀ ਗਈ।
ਬਾਜਰੇ ਦੀ ਫਸਲ ’ਤੇ ਐੱਮਐੱਸਪੀ ਦੇਵੇ ਹਰਿਆਣਾ ਸਰਕਾਰ: ਮਾਨ
ਸਿਮਰਨਜੀਤ ਸਿੰਘ ਮਾਨ ਨੇ ਇਥੇ ਜਾਰੀ ਬਿਆਨ ’ਚ ਕਿਹਾ ਕਿ ਹਰਿਆਣਾ ਸਰਕਾਰ ਬਾਜਰੇ ਦੀ ਫ਼ਸਲ ’ਤੇ ਐਮਐਸਪੀ ਦੇਣ ਤੋਂ ਟਾਲਾ ਵੱਟ ਰਹੀ ਹੈ ਜਿਸ ਕਾਰਨ ਹਰਿਆਣਾ ਦੇ ਕਿਸਾਨ ਮਜ਼ਦੂਰ ਅੱਜ ਪ੍ਰੇਸ਼ਾਨੀ ਵਿੱਚ ਹਨ