ਸ਼ੇਰਪੁਰ: ‘ਆਪ’ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ 16 ਮਾਰਚ ਨੂੰ ਖਟਕੜ ਕਲਾਂ ਸਹੁੰ-ਚੁੱਕ ਸਮਾਗਮ ’ਚ ਪਹੁੰਚਣ ਲਈ ਪਾਰਟੀ ਦੇ ਆਗੂ ਵਰਕਰ ਪੱਬਾਂ ਭਾਰ ਹਨ। ਇੱਥੇ ਪਾਰਟੀ ਆਗੂਆ ਦੀ ਹੋਈ ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਵਿਧਾਇਕ ਪੰਡੋਰੀ ਦੇ ਨੇੜਲੇ ਆਗੂ ਤੇ ਬਲਾਕ ਪੰਚਾਇਤ ਯੂਨੀਅਨ ਦੇ ਬਲਾਕ ਪ੍ਰਧਾਨ ਸਰਪੰਚ ਗੁਰਦੀਪ ਸਿੰਘ ਅਲੀਪੁਰ ਨੇ ਦੱਸਿਆ ਕਿ 16 ਮਾਰਚ ਨੂੰ ਖਟਕੜ ਕਲਾਂ (ਨਵਾਸ਼ਹਿਰ) ਵਿੱਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਹਲਕੇ ’ਚੋਂ ਵੱਡੀ ਸ਼ਮੂਲੀਅਤ ਲਈ ਆਗੂ ਤੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਤੇ ਹਲਕੇ ਵਿੱਚੋਂ ਵੱਡਾ ਕਾਫ਼ਲਾ ਖਟਕੜ ਕਲਾਂ ਜਾਵੇਗਾ। ਮੀਟਿੰਗ ਵਿੱਚ ਹੈਪੀ ਔਲਖ, ਹਰਪ੍ਰੀਤ ਸਿੰਘ ਟਿੱਬਾ, ਪਰਦੀਪ ਸਿੰਘ, ਰਾਜਵੀਰ ਸਿੰਘ, ਪਰਮਿੰਦਰ ਸਿੰਘ, ਪਰਮਜੀਤ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ