ਪੱਤਰ ਪ੍ਰੇਰਕ
ਸੰਦੌੜ, 20 ਸਤੰਬਰ
ਸਰਕਾਰੀ ਪ੍ਰਾਇਮਰੀ ਸਕੂਲ ਝਨੇਰ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਵਲ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਸਕੂਲ ਦੇ ਮੁੱਖ ਅਧਿਆਪਕ ਗੁਰਮੀਤ ਸਿੰਘ ਔਲਖ ਨੇ ਦੱਸਿਆ ਕਿ ਸਕੂਲ ਦੇ ਲੜਕਿਆਂ ਨੇ 100 ਮੀਟਰ, 200 ਮੀਟਰ, 400 ਮੀਟਰ,600 ਮੀਟਰ ਦੌੜਾਂ ਵਿਚ ਪਹਿਲਾ, ਰੱਸਾਕਸ਼ੀ, ਫੁਟਬਾਲ, ਯੋਗਾ ਵਿਚ ਪਹਿਲਾ ਸਥਾਨ, ਕਰਾਟੇ ਦੇ ਵੱਖ ਵੱਖ ਵਰਗਾਂ ਵਿਚ 4 ਲੜਕਿਆਂ ਨੇ ਪਹਿਲਾ ਅਤੇ 3 ਨੇ ਦੂਜਾ, ਲੰਬੀ ਛਾਲ ਵਿਚ ਤੀਜਾ, ਸ਼ਾਟਪੁੱਟ ਵਿਚ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਨੇ 400 ਮੀਟਰ ਵਿਚ ਦੂਜਾ, 600 ਮੀਟਰ ਵਿਚ ਤੀਜਾ, ਕਰਾਟੇ ਵਿਚ 3 ਲੜਕੀਆਂ ਨੇ ਪਹਿਲਾ, 4 ਲੜਕੀਆਂ ਨੇ ਦੂਜਾ ਸਥਾਨ, ਯੋਗਾ ਵਿਚ ਪਹਿਲਾ, ਬੈਡਮਿੰਟਨ ਸਿੰਗਲਜ਼ ਵਿਚ ਪਹਿਲਾ, ਖੋ-ਖੋ ਵਿਚ ਤੀਜਾ ਸਥਾਨ ਹਾਸਲ ਕੀਤਾ। ਜੇਤੂ ਬੱਚਿਆਂ ਦਾ ਸਕੂਲ ਪੁੱਜਣ ਤੇ ਸਟਾਫ਼ ਸਨਮਾਨ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਰਾਣੂ, ਰਾਜ ਮੁਹੰਮਦ, ਸ੍ਰੀਮਤੀ ਸੀਨਾ ਵੀ ਹਾਜ਼ਰ ਸਨ।
ਧੂਰੀ (ਖੇਤਰੀ ਪ੍ਰਤੀਨਿਧ): ‘ਖੇਡਾਂ ਵਤਨ ਪੰਜਾਬ ਦੀਆਂ’ ’ਚ 19 ਤਗ਼ਮੇ ਜਿੱਤ ਕੇ ਪਰਤੇ ਖਿਡਾਰੀਆਂ ਨੂੰ ਸ੍ਰੀ ਬਾਲਾ ਜੀ ਸਪੋਰਟਸ ਅਕੈਡਮੀ ਧੂਰੀ ਵਿੱਚ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਕੋਚ ਵੇਦ ਪ੍ਰਕਾਸ਼ ਪਹਿਲਵਾਨ ਨੇ ਦੱਸਿਆ ਕਿ ਅਕੈਡਮੀ ਦੇ 9 ਖਿਡਾਰੀਆਂ ਨੇ ਸੋਨੇ ਦੇ, 4 ਨੇ ਚਾਂਦੀ ਦੇ ਅਤੇ 6 ਨੇ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਉਨਾਂ ਦੱਸਿਆ ਕਿ ਅੰਡਰ-14, 17 ਅਤੇ ਅੰਡਰ-21 ਦੇ ਵੱਖ-ਵੱਖ ਭਾਰ ਵਰਗ ਦੇ ਮੁਕਾਬਲਿਆਂ ’ਚ ਨਵਦੀਪ ਕੌਰ, ਲਵਪ੍ਰੀਤ, ਮਹਿਕਪ੍ਰੀਤ ਕੌਰ, ਨਵਰੀਤ ਕੌਰ, ਕ੍ਰਿਸ਼, ਆਰਜ਼ੂ, ਪਿੰਕੀ, ਤਨੂ ਅਤੇ ਦਿਲਪ੍ਰੀਤ ਸਿੰਘ ਨੇ ਸੋਨੇ ਦਾ, ਰੱਜ਼ੀ, ਲੱਛਮੀ, ਮਹਿਕਦੀਪ ਸਿੰਘ ਅਤੇ ਆਕਾਸ਼ਪ੍ਰੀਤ ਸਿੰਘ ਨੇ ਚਾਂਦੀ ਦਾ, ਤਰਨਜੋਤ ਸਿੰਘ, ਸੀਮਾ ਦੇਵੀ, ਸਨੇਹਾ ਰਾਣੀ, ਕੋਮਲ ਰਾਣੀ, ਗੁਰਉਪਕਾਰ ਸਿੰਘ ਅਤੇ ਰਜ਼ਨੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਉਨਾਂ ਦੱਸਿਆ ਕਿ ਮੈਡਲ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਇਨਾਂ ਦੇ ਮਾਪਿਆਂ ਦੀ ਮੌਜੂਦਗੀ ’ਚ ਸਾਬਕਾ ਸਰਪੰਚ ਪ੍ਰਗਟ ਸਿੰਘ ਗਿੱਲ, ਹਰਿੰਦਰ ਸਿੰਘ ਕਾਹਲੋਂ, ਅਵਤਾਰ ਸਿੰਘ ਰਾਣੂ, ਗੁਰਪ੍ਰੀਤ ਸਿੰਘ ਰਾਣੂ, ਰਮਨਦੀਪ ਸਿੰਘ ਐਡਵੋਕੇਟ, ਜਸਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਵੱਲੋਂ ਸਨਮਾਨਤ ਵੀ ਕੀਤਾ ਗਿਆ।
ਤਗ਼ਮਾ ਜੇਤੂ ਖਿਡਾਰਨਾਂ ਨੂੰ ਟਰਾਫੀਆਂ ਤੇ ਸਰਟੀਫ਼ਿਕੇਟ ਵੰਡੇ
ਲਹਿਰਾਗਾਗਾ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ ਤਹਿਤ ਇੱਥੋ ਦੇ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈਨ ਲਹਿਲ ਖ਼ੁਰਦ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਟਪੁੱਟ ਤੇ ਡਿਸਕ ਥਰੋਅ ਵਿੱਚ ਸਵੀਨ ਅਰੋੜਾ ਨੇ ਦੂਜਾ ਤੇ ਤੀਸਰਾ ਸਥਾਨ ਅਤੇ 100 ਮੀਟਰ ਦੌੜ ਵਿੱਚ ਕੰਨੂ ਪ੍ਰਿਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕੌਸਲਰ ਰਾਜੇਸ਼ ਕੁਮਾਰ ਭੋਲਾ ਅਤੇ ਵਾਈਸ ਚੇਅਰਮੈਨ ਵਿਜੈ ਕਾਂਸਲ ਨੇ ਜੇਤੂਆਂ ਦਾ ਸਨਮਾਨ ਕੀਤਾ। ਇਸ ਮੌਕੇ ਸੈਕਟਰੀ ਪ੍ਰੇਮ ਕੁਮਾਰ ਅਤੇ ਪ੍ਰਿੰਸੀਪਲ ਰੀਤੂ ਗੋਇਲ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।