ਲਹਿਰਾਗਾਗਾ: ਨੇੜਲੇ ਸਰਕਾਰੀ ਹਾਈ ਸਕੂਲ ’ਚ ਮੁੱਖ ਅਧਿਆਪਕ ਅਰੁਣ ਗਰਗ ਦੀ ਅਗਵਾਈ ’ਚ ਗਣਿਤ ਮੇਲਾ ਕਰਵਾਇਆ ਗਿਆ। ਇਸ ਦਾ ਉਦਘਾਟਨ ਸਤੀਸ਼ ਗੋਇਲ, ਸਰਪੰਚ ਕਾਮਰੇਡ ਸਤਵੰਤ ਸਿੰਘ ਅਤੇ ਡਾ. ਰਾਹੁਲ ਮਿੱਤਲ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੇਲੇ ’ਚ ਵਿਦਿਆਰਥੀਆਂ ਨੇ 72 ਮਾਡਲ ਪੇਸ਼ ਕੀਤੇ। ਮੁੱਖ ਮਹਿਮਾਨ ਸਤੀਸ਼ ਗੋਇਲ ਨੇ 10 ਮਾਡਲਾਂ ਅਤੇ ਵਿਦਿਆਰਥਣ ਸੁਮਨਦੀਪ ਕੌਰ ਦਾ ਕਲਾਇਨੋਮੀਨਰ ਮਾਡਲ ਪਹਿਲੇ ਸਥਾਨ ’ਤੇ ਰਹਿਣ ਕਰ ਕੇ ਸਨਮਾਨ ਕੀਤਾ। ਇਸ ਮੌਕੇ ਵਿਦਿਆਰਥਣ ਅਮਨਦੀਪ ਕੌਰ ਨੂੰ ਵਜੀਫ਼ਾ ਪ੍ਰੀਖਿਆ ਪਾਸ ਕਰਨ ਲਈ ਸਨਮਾਨਿਆ ਗਿਆ। ਇਸ ਮੌਕੇ ਚੇਅਰਮੈਨ ਸੱਤਪਾਲ ਖਾਂ, ਡਾ. ਖੁਸ਼ਬੂ ਮਿੱਤਲ, ਨਮਿਤਾ ਰਾਣੀ, ਕਿਰਨ ਬਾਲਾ, ਮੱਖਣ ਸਿੰਘ, ਹਰਦੀਪ ਸਿੰਘ ਤੇ ਮਨਦੀਪ ਸਿੰਘ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ