ਪੱਤਰ ਪ੍ਰੇਰਕ
ਲਹਿਰਾਗਾਗਾ, 19 ਸਤੰਬਰ
ਉੱਤਰ ਰੇਲਵੇ ਮੈਨਜ਼ ਯੂਨੀਅਨ (ਐਨ.ਆਰ.ਐਮ.ਯੂ) ਵੱਲੋਂ ਕੇਂਦਰ ਸਰਕਾਰ ਦੀਆਂ ਮੁਲਜ਼ਮ ਮਾਰੂ ਨੀਤੀਆਂ ਖ਼ਿਲਾਫ਼ ਰੇਲ ਬਚਾਓ ਦੇਸ਼ ਬਚਾਓ ਦੇ ਨਾਅਰੇ ਅਧੀਨ ਅੱਜ ਜਨ ਸੰਪਰਕ ਅੰਦੋਲਨ ਦੌਰਾਨ ਯੂਨੀਅਨ ਦੇ ਸਕੱਤਰ ਰਾਜੀਵ ਸ਼ਰਮਾ ਨੇ ਲਹਿਰਾਗਾਗਾ, ਮੁਲਾਜ਼ਮਾਂ ਨੂੰ ਕੇਂਦਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਮਸ਼ਾਲ ਮਾਰਚ ਕੱਢਿਆ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਰਾਜੀਵ ਸ਼ਰਮਾ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਕੇੇਂਦਰ ਸਰਕਾਰ ਰੇਲ ਨੂੰ ਨਿੱਜੀ ਹੱਥਾਂ ’ਚ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ ਪਰ ਐਨ.ਆਰ.ਆਰ.ਐਮ.ਯੂ. ਮੁਲਾਜ਼ਮ ਦਾ ਹੱਕਾਂ ਪ੍ਰਤੀ ਜਾਗਰੂਕ ਹੈ ਕਿਸੇ ਵੀ ਹਾਲਤ ’ਚ ਨੇਪਰੇ ਨਹੀਂ ਚੜ੍ਹਨ ਦੇਣਗੇ। ਇਸ ਮਾਰਚ ਨੂੰ ਅਜੈ ਸ਼ਰਮਾ, ਸਚਿਨ ਸ਼ਰਮਾ ਜੇਈ, ਜਗਸੀਰ ਸਿੰਘ ਸਰੋਏ, ਗੁਰਮੇਲ ਸਿੰਘ ਸਰਾਓ, ਗੇਂਦਾ ਸਿੰਘ, ਵਿਨੋਦ ਕੁਮਾਰ, ਸ਼ਿੰਗਾਰਾ ਸਿੰਘ ਅਤੇ ਸਮਸ਼ੇਰ ਸਿੰਘ ਨੇ ਵੀ ਸੰਬੋਧਨ ਕੀਤਾ।