ਬੀਰਬਲ ਰਿਸ਼ੀ
ਸ਼ੇਰਪੁਰ, 20 ਜੂਨ
‘ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਅਕਾਲੀ-ਬਸਪਾ ਉਮੀਦਵਾਰ ਬੀਬੀ ਕਮਲਜੀਤ ਕੌਰ ਨੂੰ ਜਿਤਾਉਣ ਲਈ ਬਸਪਾ ਆਗੂ ਵਰਕਰ ਅਹਿਮ ਭੂਮਿਕਾ ਨਿਭਾਉਣਗੇ।’ ਇਹ ਗੱਲ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਬਸਪਾ ਆਗੂ ਚਮਕੌਰ ਸਿੰਘ ਵੀਰ ਦੀ ਅਗਵਾਈ ਹੇਠ ਕਸਬਾ ਸ਼ੇਰਪੁਰ, ਖੇੜੀ ਕਲਾਂ, ਗੰਡੇਵਾਲ ਅਤੇ ਮਾਹਮਦਪੁਰ ਵਿੱਚ ਕੀਤੀਆਂ ਗਈਆਂ ਚੋਣ ਮੀਟਿੰਗਾਂ ਤੇ ਰੈਲੀਆਂ ਦੌਰਾਨ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ 23 ਜੂਨ ਨੂੰ ਤੱਕੜੀ ਵਾਲਾ ਬਟਨ ਦਬਾ ਕੇ ਰਾਜੋਆਣਾ ਪਰਿਵਾਰ ਦਾ ਕਰਜ਼ ਉਤਾਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਸਿਮਰਨਜੀਤ ਸਿੰਘ ਮਾਨ ਨੂੰ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਅੜਿੱਕਾ ਬਣਨ ਦੀ ਥਾਂ ਬੀਬੀ ਰਾਜੋਆਣਾ ਦੀ ਮਦਦ ਕਰਨ ਦਾ ਜ਼ੇਰਾ ਦਿਖਾਉਣ। ਇਸ ਮੌਕੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਡਾਕਟਰ ਜਗਜੀਵਨ ਸਿੰਘ, ਹਰਵਿੰਦਰ ਸਿੰਘ ਮਿੰਟੂ ਉਨ੍ਹਾਂ ਦੇ ਚੋਣ ਕਾਫਲੇ ਵਿੱਚ ਮੌਜੂਦ ਰਹੇ।