ਖੇਤਰੀ ਪ੍ਰਤੀਨਿਧ
ਧੂਰੀ, 26 ਅਕਤੂਬਰ
ਇੱਥੇ ਵਿਸ਼ਵਕਰਮਾ ਮੰਦਿਰ ਕਮੇਟੀ ਦੀ ਸਾਲਾਨਾ ਚੋਣ ਕਰਵਾਈ ਗਈ, ਜਿਸ ਵਿੱਚ ਸਾਬਕਾ ਕੌਂਸਲਰ ਮਲਕੀਤ ਸਿੰਘ ਮਾਧੋ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਦੌਰਾਨ ਛੱਜੂ ਸਿੰਘ ਬਿਰਦੀ ਨੂੰ ਚੇਅਰਮੈਨ, ਜਸਬੀਰ ਸਿੰਘ ਜਗਦਿਓ ਨੂੰ ਮੀਤ ਪ੍ਰਧਾਨ, ਬਾਲ ਕ੍ਰਿਸ਼ਨ ਕਲਸੀ ਨੂੰ ਸਤੱਕਰ, ਬਲਜੀਤ ਸਿੰਘ ਨੂੰ ਸਹਾਇਕ ਸਕੱਤਰ, ਆਸਾ ਸਿੰਘ ਨੂੰ ਖਜ਼ਾਨਚੀ ਅਤੇ ਜਸਵੰਤ ਸਿੰਘ ਨੂੰ ਸਟੋਰ ਕੀਪਰ ਵਜੋਂ ਚੁਣਿਆ ਗਿਆ। ਇਸ ਤੋਂ ਇਲਾਵਾ ਅਵਿਨਾਸ਼ ਸਿੰਘ, ਕੇਹਰ ਸਿੰਘ ਗੱਗੂ, ਗੁਰਵਿੰਦਰ ਸਿੰਘ ਦਿਓਸੀ ਤੇ ਅਵਤਾਰ ਸਿੰਘ ਨੂੰ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ।