ਪੱਤਰ ਪ੍ਰੇਰਕ
ਸੰਗਰੂਰ, 3 ਅਕਤੂਬਰ
ਸ਼ਹਿਰ ਦੇ ਕੇਅਰ ਬਲੈਸਿੰਗ ਹੋਟਲ ਵਿੱਚ ਉੱਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ ਦੀ ਅਗਵਾਈ ਹੇਠ 6ਵਾਂ ਸਾਲਾਨਾ ਵਿਸ਼ਾਲ ਸੱਭਿਆਚਾਰਕ ਸਮਾਗਮ ਅਤੇ ਮਹਾਪੰਚਾਇਤ ਕੀਤੀ ਗਈ। ਜਿਸ ਵਿਚ ਸੰਗਰੂਰ ਤੋਂ ਇਲਾਵਾ ਲੁਧਿਆਣਾ, ਜੀਂਦ, ਦਿੱਲੀ, ਧਨੌਲਾ, ਰਾਣੀਆਂ, ਜੰਮੂ, ਹੰਡਿਆਇਆ ਅਤੇ ਦੇਸ਼ ਦੀਆਂ ਵੱਖੋ-ਵੱਖ ਥਾਵਾਂ ਤੋਂ ਵੱਡੀ ਗਿਣਤੀ ਮਹੰਤਾਂ ਨੇ ਸ਼ਮੂਲੀਅਤ ਕੀਤੀ| ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਕੈਬਨਿਟ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਸ਼ਿਰਕਤ ਕੀਤੀ| ਸਮਾਗਮ ਦੌਰਾਨ ਤੱਬੂ ਅਤੇ ਚੰਦਰਮੁਖੀ ਮਹੰਤ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ ਰਾਜ ਕੁਮਾਰ ਨੇ ਕਿਹਾ ਕਿ ਇਲਾਕੇ ਦੀ ਉਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ ਵੱਲੋਂ ਸਮਾਜ ਸੇਵਾ, ਲੋਕ ਭਲਾਈ ਦੇ ਕੰਮ, ਗਰੀਬਾਂ ਦੀ ਭਲਾਈ ਦੇ ਨਾਲ ਨਾਲ ਸਮਾਜਿਕ ਅਤੇ ਧਾਰਮਿਕ ਕੰਮਾਂ ਵਿਚ ਸਹਿਯੋਗ ਦਿੱਤਾ ਜਾਂਦਾ ਰਹਿੰਦਾ ਹੈ| ਇਸ ਮੌਕੇ ਮੁੰਨਾ ਮਹੰਤ (ਵਿਸ਼ਵਨੂਰ) ਦਾ ਛੇਵਾਂ ਜਨਮ ਦਿਨ ਵੀ ਬੜੀ ਧੂਮ ਧਾਮ ਨਾਲ ਮਨਾਇਆ ਗਿਆ| ਇਸ ਸੱਭਿਆਚਾਰਕ ਸਮਾਗਮ ਦੌਰਾਨ ਰਜਨੀ ਮਹੰਤ, ਸੁੱਖੀ ਮਹੰਤ, ਮਹਿਮ ਮਹੰਤ ਅਤੇ ਟੋਨੀ ਮਹੰਤ ਨੇ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ| ਸਮਗਾਮ ਉਪਰੰਤ ਮਹਾਪੰਚਾਇਤ ਦੌਰਾਨ ਪ੍ਰੀਤੀ ਮਹੰਤ ਨੇ ਕਿਹਾ ਕਿ ਉਹ ਸਾਰੇ ਮਹੰਤ ਸਮਾਜ ਅਤੇ ਲੋਕ ਭਲਾਈ ਲਈ ਹੀ ਅਰਦਾਸ ਕਰਦੇ ਹਨ|