ਸੰਦੌੜ: ਸੰਤ ਅਤਰ ਸਿੰਘ ਖਾਲਸਾ ਸੰਦੌੜ ਦੇ 50 ਵਰ੍ਹੇ ਪੂਰੇ ਹੋਣ ਬਾਅਦ ਕਰਵਾਏ ਸਮਾਗਮ ਉਪਰੰਤ ਕਾਲਜ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਮਹੰਤ ਕੇਸਰ ਦਾਸ ਕੰਗਣਵਾਲ ਨੂੰ ਕਾਲਜ ਦੀ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਜਿਸ ਨੂੰ ਹਾਜ਼ਰ ਸੰਗਤਾਂ ਵੱਲੋਂ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਦੌਰਾਨ ਸੇਵਾਮੁਕਤ ਪ੍ਰਿੰਸੀਪਲ ਬਾਬੂ ਸਿੰਘ ਸੰਦੌੜ ਨੇ ਮਹੰਤ ਕੇਸਰ ਦਾਸ ਕੰਗਣਵਾਲ ਦਾ ਸਨਮਾਨ ਵੀ ਕੀਤਾ। ਇਸ ਮੌਕੇ ਗਿਆਨੀ ਬਾਬੂ ਸਿੰਘ, ਗਿਆਨੀ ਈਸ਼ਰ ਸਿੰਘ ਧਲੇਰ ਕਲਾਂ, ਕਰਮਜੀਤ ਸਿੰਘ ਜਨਾਬ ਫਰਵਾਲੀ, ਪ੍ਰੋ. ਬਚਿੱਤਰ ਸਿੰਘ ਵੀ ਹਾਜ਼ਰ ਸਨ।
-ਪੱਤਰ ਪ੍ਰੇਰਕ