ਪੱਤਰ ਪ੍ਰੇਰਕ
ਲਹਿਰਾਗਾਗਾ, 23 ਸਤੰਬਰ
ਪਿੰਡ ਗੰਢੂਆਂ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਕੀਤੀ ਗਈ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਕਾਰਨ ਬਹੁਤ ਸਾਰੇ ਕਿਸਾਨਾਂ ਦੇ ਦੁਧਾਰੂ ਪਸ਼ੂ ਮਰ ਚੁੱਕੇ ਹਨ, ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਇਸ ਦੌਰਾਨ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਬੀਕੇਯੂ ਏਕਤਾ ਸਿੱਧੂਪੁਰ ਦੀ ਪਿੰਡ ਗੰਢੂਆਂ ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ. ਜਿਸ ਵਿੱਚ ਪ੍ਰਧਾਨ ਜੱਗੀ ਬੈਨੀਪਾਲ, ਜਨਰਲ ਸਕੱਤਰ ਸਤਗੁਰ ਸਿੰਘ, ਜਗਰਾਜ ਸਿੰਘ, ਗੈਵੀ ਸਿੰਘ, ਰਘਵੀਰ ਫੌਜੀ, ਮੀਤ ਪ੍ਰਧਾਨ ਟੇਕ ਸਿੰਘ ਜੈਲਦਾਰ, ਚਮਕੌਰ ਸਿੰਘ ਬੈਨੀਪਾਲ, ਜੱਗਾ ਸਿੰਘ ਬੈਨੀਪਾਲ, ਪਰਦੀਪ ਮੋਣੀਕਾ, ਖਜ਼ਾਨਚੀ ਗੁਰਪ੍ਰੀਤ ਨੰਬਰਦਾਰ, ਚਮਕੌਰ ਸਿੰਘ ਬੋਗੇਕਾ, ਸਤਗੁਰ ਮੰਨੂ ਮੀਡੀਆ ਇੰਚਾਰਜ, ਕੁਲਵੀਰ ਸਿੰਘ, ਪਾਲੀ ਸਿੰਘ ਕੋਰੀਕਾ, ਸੰਦੀਪ ਸਿੰਘ, ਸਲਾਹਕਾਰ ਕੇਵਲ ਸਿੰਘ ਫੌਜੀ, ਸਰਬਜੀਤ ਖੁਰਮੀਂ, ਸੁਖਵਿੰਦਰ ਮਾਸਟਰ ਤੇ ਗੁਰਮੀਤ ਸਿੰਘ, ਜੱਗੀ ਸਿੰਘ ਆਦਿ ਮੈਂਬਰ ਚੁਣੇ ਗਏ।