ਪੱਤਰ ਪ੍ਰੇਰਕ
ਲਹਿਰਾਗਾਗਾ, 13 ਅਗਸਤ
ਨੇੜਲੇ ਪਿੰਡ ਘੋੜੇਨਬ ਦੇ ਡੇਰਾ ਪ੍ਰੇਮੀਆਂ ਨੇ ਪਿੰਡ ਵਿੱਚ ਲਾਵਾਰਸ ਗਊਆਂ ਤੇ ਢੱਠਿਆਂ ਦੇ ਲੰਪੀ ਰੋਗ ਤੋਂ ਬਚਾਅ ਲਈ ਟੀਕੇ ਲਾਏ। ਇਸ ਮੌਕੇ 15 ਮੈਂਬਰੀ ਡੇਰਾ ਪ੍ਰੇਮੀ ਗੁਰਸੇਵਕ ਸਿੰਘ ਫੌਜੀ, ਛੱਜੂ ਸਿੰਘ, ਤੇਜਾ ਸਿੰਘ, ਨੀਨਾ ਸਿੰਘ, ਬਲਜੀਤ ਸਿੰਘ, ਬਿੱਲੂ ਸਿੰਘ, ਗਰਜਾ ਸਿੰਘ, ਜ਼ੋਰਾ ਸਿੰਘ, ਅਜੈਬ ਸਿੰਘ, ਲਾਭ ਸਿੰਘ ਬਲਾਕ ਗੋਬਿੰਦਗੜ੍ਹ ਜੇਜੀਆਂ ਹਾਜ਼ਰ ਸਨ। ਗੁਰਸੇਵਕ ਸਿੰਘ ਫੌਜੀ ਨੇ ਪਿੰਡ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਲਾਵਾਰਸ ਪਸ਼ੂਆਂ ਨੂੰ ਘਰਾਂ ਵਿੱਚ ਰੱਖੇ ਪਾਲਤੂ ਡੰਗਰਾਂ ਦੇ ਨੇੜੇ ਨਾ ਆਉਣ ਦਿੱਤਾ ਜਾਵੇ, ਤਾਂ ਜੋ ਇਹ ਬਿਮਾਰੀ ਘਰਾਂ ਵਿਚ ਰੱਖੇ ਪਸ਼ੂਆਂ ਤਕ ਨਾ ਪਹੁੰਚ ਸਕੇ।
ਅਮਰਗੜ੍ਹ (ਪੱਤਰ ਪ੍ਰੇਰਕ): ਪਸ਼ੂ ਪਾਲਣ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਸਿਵਲ ਪਸ਼ੂ ਹਸਪਤਾਲ ਬਾਗੜੀਆਂ ਵਿੱਚ ਪਸ਼ੂ ਭਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਦਵਿੰਦਰ ਸਿੰਘ ਤੇ ਡਾ. ਪ੍ਰਦੀਪ ਸਿੰਘ ਨੇ ਪਸ਼ੂਆਂ ਵਿਚ ਪਾਈ ਜਾਣ ਵਾਲੇ ਚਮੜੀ ਰੋਗ ਲੰਪੀ ਸਕਿਨ ਦੀ ਬਿਮਾਰੀ ਸਬੰਧੀ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਘਬਰਾਉਂਣ ਦੀ ਲੋੜ ਨਹੀਂ। ਪਸ਼ੂਆਂ ਨੂੰ ਤੰਦਰੁਸਤ ਰੱਖਣ ਲਈ ਸੰਤੁਲਤ ਖਾਰਕ ਦੇਣ ਦੇ ਨਾਲ ਨਾਲ ਮੱਛਰਾਂ, ਮੱਖੀਆਂ ਤੇ ਚਿੱਚੜਾਂ ਤੋਂ ਬਚਾਅ ਰੱਖਣਾ ਚਾਹੀਦਾ ਹੈ। ਇਸ ਮੌਕੇ ਇੰਸ. ਸੁਖਮਨਦੀਪ ਸਿੰਘ ਨਿਆਮਤਪੁਰ, ਤਾਰਾ ਸਿੰਘ, ਸੁਖਚੈਨ ਸਿੰਘ, ਸੀਨੀਅਰ ਆਗੂ ਜਸਵੰਤ ਸਿੰਘ, ਮੋਹਨ ਲੋਟੇ ਹਾਜ਼ਰ ਸਨ।