ਅਮਰਗੜ੍ਹ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੌਂਦਾ ਵਿੱਚ ਪ੍ਰਿੰਸੀਪਲ ਰੋਮਿਲ ਮਹਿਤਾ ਦੀ ਦੇਖ ਰੇਖ ਹੇਠ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਅਤੇ ਪੰਜਾਬੀ ਸੁੰਦਰ ਲਿਖਾਈ ਸਿਖਾਉਣ ਲਈ ਤਿੰਨ ਰੋਜ਼ਾ ਕੈਂਪ ਲਗਾਇਆ ਗਿਆ, ਜਿਸ ਵਿੱਚ ਇਲਾਕੇ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਾਇਮਰੀ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭੂਮਸੀ ਦੀ ਲਵਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਪਹਿਲਾ ਤੇ ਦੂਸਰਾ, ਚੌਂਦਾ ਸਕੂੁਲ ਦੇ ਜਸਪ੍ਰੀਤ ਸਿੰਘ ਨੇ ਤੀਸਰਾ, ਮਿਡਲ ਵਰਗ ’ਚ ਬ੍ਰੇਨ ਟ੍ਰੀ ਵਰਲਡ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਦੀ ਰੀਤਕਮਲ ਕੌਰ ਨੇ ਪਹਿਲਾ, ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੌਂਦਾ ਦੀ ਇਕਰਾ ਅਤੇ ਦਮਨਪ੍ਰੀਤ ਕੌਰ ਨੇ ਕ੍ਰਮਵਾਰ ਦੂਸਰਾ ਤੇ ਤੀਸਰਾ ਅਤੇ ਸੈਕੰਡਰੀ ਮੁਕਾਬਲੇ ’ਚ ਸਮਾਰਟ ਸਕੂਲ ਚੌਂਦਾ ਦੀ ਵੀਰਪਾਲ ਕੌਰ ਪਹਿਲਾ, ਮੀਨਾ ਨੇ ਦੂਸਰਾ ਅਤੇ ਜ਼ਰੀਨਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਰਪੰਚ ਮਨੋਹਰ ਲਾਲ, ਚੇਅਰਮੈਨ ਇੰਦਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ। -ਪੱਤਰ ਪ੍ਰੇਰਕ