ਪੱਤਰ ਪ੍ਰੇਰਕ
ਸੰਗਰੂਰ, 26 ਜੁਲਾਈ
ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਇਥੇ ਸੁਤੰਤਤਰ ਭਵਨ ਵਿੱਚ ਸ੍ਰੀਮਤੀ ਬਲਜੀਤ ਸ਼ਰਮਾ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ| ਸਮਾਗਮ ਦੀ ਪ੍ਰਧਾਨਗੀ ‘ਵਿਰਸੇ ਦਾ ਵਾਰਸ’ ਪੁਰਸਕਾਰ ਪ੍ਰਾਪਤ ਸਾਹਿਤਕਾਰ ਜਸਵੀਰ ਸ਼ਰਮਾ ਦੇਹਰਾਦੂਨ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਮੀਤ ਖੱਟੜਾ ਅਤੇ ਪਰਮਜੀਤ ਕੌਰ ਸ਼ਾਮਲ ਸਨ| ਆਪਣੇ ਜੀਵਨ ਅਤੇ ਕਲਾਤਮਿਕ ਸਰਗਰਮੀਆਂ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਬਲਜੀਤ ਸ਼ਰਮਾ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫੁੱਲਤਾ ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਹੈ| ਲੋਕ ਗੀਤਾਂ ’ਤੇ ਪੀਐੱਚਡੀ ਕਰ ਰਹੇ ਧੀ ਪੰਜਾਬਣ ਮੰਚ ਦੇ ਪ੍ਰਧਾਨ ਸ੍ਰੀਮਤੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਮਾਜਿਕ ਤਾਣੇ-ਬਾਣੇ ਵਿਚ ਧੀਆਂ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਯਤਨਸ਼ੀਲ ਹੈ| ਪਾਸ ਕੀਤੇ ਗਏ ਇਕ ਹੋਰ ਮਤੇ ਵਿਚ ਸਭਾ ਵਿਰੋਧੀ ਕਾਰਵਾਈਆਂ ਕਰਨ ਕਰਕੇ ਸਭਾ ਦੇ ਸਰਸਪ੍ਰਤ ਪ੍ਰੋ. ਨਰਿੰਦਰ ਸਿੰਘ ਦੀ ਮੁਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ|