ਧੂਰੀ: ਲਾਂਸ ਨਾਇਕ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਵਾਨ ਵਿੱਚ ਸਕੂਲ ਨੂੰ ਸਿੱਖਿਆ ਸਕੱਤਰ ਪੰਜਾਬ ਵੱਲੋਂ ਸਕੂਲ ਮੁਖੀ, ਸਕੂਲ ਸਟਾਫ਼ ਅਤੇ ਦਾਨੀ ਸੱਜਣਾਂ ਨੂੰ ਸ਼ਲਾਘਾ ਪੱਤਰ ਜਾਰੀ ਕੀਤੇ ਗਏ ਹਨ। ਸਕੂਲ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਮਿਹਨਤੀ ਅਧਿਆਪਕਾਂ ਪ੍ਰਿੰਸੀਪਲ ਯਾਦਵਿੰਦਰ ਸਿੰਘ, ਬਲਜਿੰਦਰ ਸਿੰਘ ਕੰਪਿਊਟਰ ਫੈਕਲਟੀ, ਅਮਨਿੰਦਰ ਸਿੰਘ, ਗੁਰਸੇਵਕ ਸਿੰਘ (ਪੰਜਾਬੀ ਮਾਸਟਰ), ਮਨਪ੍ਰੀਤ ਸਿੰਘ ਕੰਪਿਊਟਰ ਫੈਕਲਟੀ, ਸਿਮਰਨਜੀਤ ਕੌਰ ਵੋਕੇਸ਼ਨਲ ਮਿਸਟ੍ਰੈਸ, ਚਰਨਜੀਤ ਕੌਰ ਐੱਸ.ਐੱਸ.ਮਿਸਟ੍ਰੈਸ, ਸੰਤੋਸ਼ ਕੁਮਾਰੀ ਐੱਸ.ਐੱਸ.ਮਿਸਟ੍ਰੈਸ ਅਤੇ ਰੀਟਾ ਰਾਣੀ (ਲਾਇਬ੍ਰੇਰੀਅਨ) ਸਮੇਤ ਭਲਵਾਨ ਪੰਚਾਇਤ ਦੀ ਸਰਪੰਚ ਬਲਦੇਵ ਕੌਰ ਅਤੇ ਸਮੂਹ ਪੰਚਾਇਤ ਨੂੰ ਅਤੇ ਇੰਦਰਜੀਤ ਸਿੰਘ ਮੁੰਡੇ (ਕੇ.ਐੱਸ. ਗਰੁੱਪ) ਮਾਲੇਰਕੋਟਲਾ ਨੂੰ ਸ਼ਲਾਘਾ ਪੱਤਰ ਜਾਰੀ ਕੀਤੇ ਗਏ ਹਨ।
-ਖੇਤਰੀ ਪ੍ਰਤੀਨਿਧ