ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਅਗਸਤ
ਅੱਜ ਇਥੇ ਸਿਖਰ ਦੁਪਹਿਰ ਲੁਧਿਆਣਾ ਤੋਂ ਹਿਸਾਰ ਜਾ ਰਹੀਂ ਸਵਾਰੀ ਗੱਡੀ 04574 ਦੇ ਹੇਠ ਲਹਿਰਾਗਾਗਾ-ਪਾਤੜਾਂ ਓਵਰਬਰਿੱਜ 202 ਹੇਠ 52 ਸਾਲ ਦੇ ਗੁਰਮੇਲ ਸਿੰਘ ਪੁੱਤਰ ਬਾਰੂ ਸਿੰਘ ਵਾਸੀ ਵਾਰਡ 10 ਲਹਿਰਾਗਾਗਾ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਥਿਤ ਤੌਰ ’ਤੇ ਨਸ਼ੇੜੀ ਸੀ। ਰੇਲਵੇ ਪੁਲੀਸ ਦੇ ਥਾਣੇਦਾਰ ਰਾਜਿੰਦਰ ਸਿੰਘ ਨੇ ਲਾਸ਼ ਨੂੰ ਤੁਰੰਤ ਕਬਜ਼ੇ ’ਚ ਲੈ ਕੇ ਮ੍ਰਿਤਕ ਦੇ ਪੁੱਤਰ ਗੁਰਦੀਪ ਸਿੰਘ ਦੇ ਬਿਆਨ ’ਤੇ ਧਾਰਾ 174 ਅਧੀਨ ਕਾਰਵਾਈ ਕਰਕੇ ਪੋਸਟਮਾਟਰਮ ਲਈ ਭੇਜ ਦਿੱਤੀ ਹੈ। ਇਸ ਨੂੰ ਬਾਅਦ ’ਚ ਵਾਰਸਾਂ ਨੂੰ ਸੌਪ ਦਿੱਤਾ ਜਾਵੇਗਾ।