ਰਮੇਸ ਭਾਰਦਵਾਜ
ਲਹਿਰਾਗਾਗਾ, 30 ਅਕਤੂਬਰ
ਨੇੜਲੇ ਪਿੰਡ ਬੱਲਰਾਂ ’ਚ ਨਵੀਂ ਡਿਸਪੈਂਸਰੀ ਦਾ ਉਦਘਾਟਨ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ। ਇਸ ਮੌਕੇ ਹਲਕਾ ਵਿਧਾਇਕ ਬਰਿੰਦਰ ਗੋਇਲ ਵੀ ਹਾਜ਼ਰ ਸਨ। ਇਸ ਮੌਕ ਮੰਤਰੀ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ ਤਿੰਨ ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪੀਏ ਰਾਕੇਸ਼ ਕੁਮਾਰ ਗੁਪਤਾ, ਕਲਜਿੰਦਰ ਸਿੰਘ ਢੀਂਡਸਾ, ਅਰੁਣ ਜਿੰਦਲ, ਸਤਵੀਰ ਸੱਤੀ ਬੱਲਰਾ, ਇਕਬਾਲ ਸਿੰਘ, ਸਰਪੰਚ ਮੇਲਾ ਸਿੰਘ ਤੇ ਐੱਸਡੀਐੱਮ ਸੂਬਾ ਸਿੰਘ ਹਾਜ਼ਰ ਸਨ।