ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਅਕਤੂਬਰ
ਨੇੜਲੇ ਪਿੰਡ ਸੇਖੂਵਾਸ ਵਿੱਚ ਕਰੰਟ ਲੱਗਣ ਨਾਲ ਨਾਬਾਲਗ ਲੜਕੀ ਦੀ ਮੌਤ ਹੋ ਗਈ। ਧਰਮ ਪ੍ਰਚਾਰ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਰਾਮਪਾਲ ਸਿੰਘ ਨੇ ਦੱਸਿਆ ਕਿ 12 ਸਾਲ ਦੀ ਖੁਸ਼ਪ੍ਰੀਤ ਕੌਰ ਪੁੱਤਰੀ ਬਾਬੂ ਸਿੰਘ ਪਿੰਡ ਦੇ ਸਕੂਲ ’ਚ ਛੇਵੀਂ ’ਚ ਪੜ੍ਹਦੀ ਸੀ ਅਤੇ ਪਿੰਡ ਦੇ ਗੁਰੂਘਰ ਵਿਖੇ ਖੇਡ ਰਹੀ ਸੀ। ਗੁਰੂਘਰ ’ਚ ਬਰੋਟੇ ਦੇ ਆਲੇ ਦੁਆਲੇ ਲੋਹੇ ਦਾ ਜਾਲ ਲਾਇਆ ਹੋਇਆ ਸੀ ਤਾਂ ਜੋ ਬੱਚੇ ਬਰੋਟੇ ਤੇ ਚੜ੍ਹ ਕੇ ਸੱਟ ਨਾ ਖਾ ਲੈਣ, ਜਦੋਂ ਲੜਕੀ ਖੁਸ਼ਪ੍ਰੀਤ ਕੌਰ ਖੇਡ ਰਹੀ ਸੀ ਤਾਂ ਅਚਾਨਕ ਬਰੋਟੇ ਦੇ ਆਲੇ ਦੁਆਲੇ ਲੱਗੇ ਜਾਲ ਵਿਚ ਕਰੰਟ ਆ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਸਕੂਲ ਦੇ ਅਧਿਆਪਕਾਂ ਅਨੁਸਾਰ ਇਹ ਬਹੁਤ ਹੋਣਹਾਰ ਵਿਦਿਆਰਥਣ ਸਤੀ ਤੇ ਬਲਾਕ ਪੱਧਰੀ ਮੁਕਾਬਲਿਆਂ ’ਚ ਮੋਹਰੀ ਰਹਿੰਦੀ ਸੀ।