ਰਮੇਸ਼ ਭਾਰਦਵਾਜ
ਲਹਿਰਾਗਾਗਾ, 19 ਅਕਤੂਬਰ
ਇਥੋਂ ਦੇ ਸੁਰਿੰਦਰ ਕੁਮਾਰ ਡੀਸੀ ਦੀ ਅੱਜ ਜਨਮ ਦਿਨ ਮੌਕੇ ਸਵੇਰੇ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ। ਉਹ ਚਾਹ ਦੇ ਕਾਰੋਬਾਰੀ ਸਨ। 66 ਸਾਲ ਦੇ ਸੁਰਿੰਦਰ ਸਵੇਰੇ ਸੈਰ ਕਰਨ ਲਈ ਗਏ ਸਨ ਕਿ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਹ ਪਲੇਟਫਾਰਮ ’ਤੇ ਪਟੜੀ ’ਤੇ ਡਿੱਗ ਗਏ। ਇੰਨੇ ਵਿੱਚ ਯਾਤਰੀ ਗੱਡੀ ਹੇਠ ਆ ਗਈ ਤੇ ਉਹ ਉਸ ਹੇਠ ਆ ਗਏ। ਰੇਲਵੇ ਪੁਲੀਸ ਦੇ ਇੰਚਾਰਜ ਥਾਣੇਦਾਰ ਗੇਹਲਾ ਸਿੰਘ ਅਤੇ ਏਐੱਸਆਈ ਰਾਜਿੰਦਰ ਸਿੰਘ ਲੇਹਲ ਨੇ ਦੱਸਿਆ ਕਿ ਲਾਸ਼ ਪੋਸਟਮਾਰਟਰਮ ਲਈ ਭੇਜ ਦਿੱਤੀ ਹੈ। ਸੁਰਿੰਦਰ ਕੁਮਾਰ ਡੀਸੀ ਅਗਰਵਾਲ ਸਭਾ ਤੇ ਜੀਪੀਐੱਫ ਸਣੇ ਵੱਖ ਵੱਖ ਧਾਰਮਿਕ ਸੰਸਥਾਵਾਂ ਵਿੱਚ ਸਰਗਰਮ ਸਨ।