ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਅਗਸਤ
ਇਥੇ ਐੱਸਐੱਸ ਜੈਨ ਸਭਾ ਵੱਲੋਂ ਗਰਲਜ਼ ਸਕੂਲ ਨੇੜੇ ਗੁਰੂ ਸੁਰਦਰਸ਼ਨ ਜਨਮ ਸ਼ਤਾਬਦੀ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਆਪ ਵਿਧਾਇਕ ਬਰਿੰਦਰ ਗੋਇਲ ਨੇ ਕੀਤਾ। ਇਸ ਮੌਕੇ ਸਿਵਲ ਹਸਪਤਾਲ ਬਲੱਡ ਬੈਂਕ ਮੁਖੀ ਡਾ. ਗਗਨ ਕੌੌਰ ਦੀ ਮੈਡੀਕਲ ਟੀਮ ਨੇ ਅਗਵਾਈ ’ਚ 200 ਦੇ ਕਰੀਬ ਵਿਆਕਤੀਆਂ ਨੇ ਖੂਨਦਾਨ ਕੀਤਾ। ਵਿਧਾਇਕ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਤੋਹਫੇ ਦਿੱਤੇ। ਪ੍ਰਬੰਧਕਾਂ ਵੱਲੋ ਖੂਨਦਾਨੀਆਂ ਨੂੰ ਖਾਣ ਪੀਣ ਦੀਆਂ ਵਸਤਾਂ ਦਿੱਤੀਆਂ। ਕੈਂਪ ਦੌਰਾਨ ਲਾਇਨਜ਼ ਕਲੱਬ ਦੇ ਵਾਲੰਟੀਅਰਾਂ ਨੇ ਕੈਂਪ ਦੀ ਸਫਲਤਾ ਲਈ ਅਹਿਮ ਰੋਲ ਨਿਭਾਇਆ। ਐੱਸਐੱਸ ਜੈਨ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਹੰਸ ਰਾਜ ਨੇ ਦੱਸਿਆ ਕਿ ਚੌਹਮਾਸ ਦੌਰਾਨ ਸਭਾ ਵੱਲੋ ਚਾਰ ਮੈਡੀਕਲ ਕੈਂਪ ਲਾਏ ਜਾਣਗੇ।