ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਜਨਵਰੀ
ਸਕੂਲ ਵੈਨ ਐਸੋਸੀਏਸ਼ਨ ਨੇ ਸਕੂਲ ਵੈਨ ਮਾਲਕ ਆਪੋ ਆਪਣੇ ਜ਼਼ਿਲ੍ਹਿਆਂ ਵਿੱਚ ਸਰਕਾਰੀ ਅਧਿਕਾਰੀਆਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਥੇ ਪਿੰਡ ਗਾਗਾ ਦੇ ਇਤਿਹਾਸਕ ਗੁਰੂਘਰ ’ਚ ਪ੍ਰਧਾਨ ਸਤਨਾਮ ਸਿੰਘ ਚੋਟੀਆਂ ਨੇ ਲਹਿਰਾਗਾਗਾ, ਮੂਨਕ, ਚੀਮਾ, ਬਰੇਟਾ,ਬੁਢਲਾਡਾ ਅਤੇ ਬੋਹਾ ਦੀਆਂ ਸਕੂਲ ਵੈਨ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਦੀ ਆੜ ਵਿੱਚ ਸਮੂਹ ਸਕੂਲ ਬੰਦ ਕੀਤੇ ਗਏ ਹਨ। ਵੈਨ ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ 50 ਫ਼ੀਸਦੀ ਬੱਚਿਆਂ ਦੀ ਹਾਜ਼ਰੀ ਨਾਲ ਖੋਲ੍ਹੇ ਜਾਣ ਕਿਉਂਕਿ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਦੇ ਨਾਲ ਸਕੂਲ ਵੈਨ ਮਾਲਕਾਂ- ਡਰਾਈਵਰਾਂ ਅਤੇ ਕੰਡਕਟਰਾਂ ਨੂੰ ਭਾਰੀ ਨੁਕਸਾਨ ਅਤੇ ਪਰਿਵਾਰ ਚਲਾਉਣ ਲਈ ਔਕੜਾਂ ਦਾ ਸਾਹਮਣਾ ਕਰਨਾ ਪੈ ਗਿਆ ਹੈ। ਇਸ ਮੌਕੇ ਸਕੂਲ ਵੈਨ ਐਸੋਸੀਏਸ਼ਨ ਲਹਿਰਾਗਾਗਾ ਦੇ ਪ੍ਰਧਾਨ ਸਤਨਾਮ ਸਿੰਘ ਚੋਟੀਆਂ, ਹਰਮਿੰਦਰ ਸਿੰਘ ਪੂਨੀਆ ਪ੍ਰਧਾਨ ਬਰੇਟਾ, ਜਸਵਿੰਦਰ ਸਿੰਘ ਪ੍ਰਧਾਨ ਚੀਮਾ, ਰਣਧੀਰ ਸਿੰਘ ਮਾਨ, ਅਸ਼ੋਕ ਸੁਨਾਮ, ਰੇਸ਼ਮ ਗਾਗਾ, ਪ੍ਰਕਾਸ਼ ਮੂਣਕ, ਸੰਦੀਪ ਸਿੰਘ, ਨਿਰਮਲ ਸਿੰਘ, ਗੁਰਮੀਤ ਸਿੰਘ, ਸਤਿਗੁਰੂ ਸਿੰਘ, ਕੁਲਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਮੌਜੂਦ ਸਨ।