ਰਮੇਸ਼ ਭਾਰਦਵਾਜ
ਲਹਿਰਾਗਾਗਾ,7 ਅਕਤੂਬਰ
ਇਥੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਸੀਨੀਅਰ ਮੀਤ ਪ੍ਰਧਾਨ ਲੀਲਾ ਸਿੰਘ ਚੋਟੀਆਂ ਦੀ ਅਗਵਾਈ ਹੇਠ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਪੱਕਾ ਮੋਰਚੇ ਦੇ 372ਵੇਂ ਦਿਨ ਦੀ ਸਟੇਜ ਤੋਂ ਬਲਾਕ ਦੀ ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਰਗਾ ਭਾਬੀ ਦੇਸ਼ ਦੀਆਂ ਔਰਤਾਂ ਲਈ ਮਿਸਾਲ ਬਣੀ ਹੈ। ਅੱਜ ਦੇ ਦਿਨ ਜਨਮੀ ਦੁਰਗਾ ਦੇਵੀ ਨੇਂ ਦੀ ਅਜ਼ਾਦੀ ਲਈ ਅਪਣੀ ਜ਼ਿੰਦਗੀ ਲਾ ਦਿਤੀ, ਜਿਸ ਦਾ ਦੇਣ ਦੇਣਾ ਸੰਭਵ ਨਹੀਂ। ਇਸ ਮੌਕੇ ਜਸਵਿੰਦਰ ਕੌਰ ਗਾਗਾ, ਜਸ਼ਨਦੀਪ ਕੋਰ ਪਸ਼ੌਰ, ਬਲਜੀਤ ਕੌਰ ਲਹਿਲ ਕਲਾ, ਜਸਵੰਤ ਕੌਰ ਰਾਏਧਰਾਣਾ, ਅਮਰਜੀਤ ਕੌਰ ਭੁਟਾਲ, ਮਨਜੀਤ ਕੌਰ ਸੰਗਤੀਵਾਲਾ ਨੇ ਕਿਹਾ ਕਿ ਦੁਰਗਾ ਦੇਵੀ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨਾਲ ਕ੍ਰਾਂਤੀਕਾਰੀ ਸੰਗਠਨ ਹਿੰਦੁਸਤਾਨ ਰਿਪਲਿਕਨ ਸੋਸਲਿਟ ਐਸੋਸੀਏਸ਼ਨ ਦੇਸ਼ ਦੀ ਆਜ਼ਾਦੀ ਲਈ ਲੜਣ ਵਾਲੀ ਟੀਮ ਦੀ ਮੈਂਬਰ ਸੀ।