ਰਮੇਸ਼ ਭਾਰਦਵਾਜ
ਲਹਿਰਾਗਾਗਾ, 30 ਦਸੰਬਰ
ਸਫਾਈ ਸੇਵਕ ਯੂਨੀਅਨ ਵੱਲੋਂ ਦੋ ਹਫਤੇ ਬਾਅਦ ਦੁਬਾਰਾ ਅਣਮਿਥੇ ਸਮੇਂ ਦੀ ਹੜਤਾਲ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਬਜ਼ਾਰ ’ਚ ਰੋਸ ਰੈਲੀ ਕੀਤੀ ਗਈ। ਐੱਸਡੀਐੱਮ ਦਫ਼ਤਰ ਤੋਂ ਸ਼ੁਰੂ ਹੋਈ ਰੈਲੀ ਬੱਸ ਅੱਡਾ, ਰਾਮੇਵਾਲੀ ਖੂਹੀ ਚੌਕ ਤੋਂ ਮੁੱਖ ਬਜ਼ਾਰ ’ਚ ਪਹੁੰਚੀ। ਇਸ ਮੌਕੇ ਨਗਰ ਕੌਂਸਲ ਪ੍ਰਬੰਧਕ ਕਮ ਐੱਸਡੀਐੱਮ ਦਾ ਪਿੱਟ ਸਿਆਪਾ ਕੀਤਾ। ਭਰਾਤਰੀ ਜਥੇਬੰਦੀਆਂ ਦੇ ਵਰਕਰ ਵੀ ਹਾਜ਼ਰ ਸਨ। ਸਫਾਈ ਸੇਵਕਾਂ ਦੀ ਚੌਥੇ ਦਿਨ ਹੜਤਾਲ ਕਰਕੇ ਸ਼ਹਿਰ ਅੰਦਰ ਗੰਦਗੀ ਦੇ ਢੇਰ ਲੱਗ ਗਏ ਹਨ। ਰੈਲੀ ਨੂੰ ਏਟਕ ਦੇ ਪ੍ਰਧਾਨ ਮਹਿੰਦਰ ਬਾਗੀ, ਬੀਕੇਯੂ ਏਕਤਾ ਉਗਰਾਹਾਂ ਦੇ ਲੋਕਲ ਪ੍ਰਧਾਨ ਸ਼ਰਬਜੀਤ ਸ਼ਰਮਾ, ਪੀਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਸੁਖਦੇਵ ਚੰਗਾਲੀਵਾਲਾ, ਪਸਸਸਫ ਦੇ ਆਗੂ ਛੱਜੂੁ ਸ਼ਰਮਾ, ਡੀਟੀਐੱਫ ਦੇ ਪ੍ਰਧਾਨ ਹਰਭਗਵਾਨ ਗੁਰਨੇ, ਲੋਕ ਚੇਤਨਾ ਮੰਚ ਦੇ ਆਗੂ ਜਗਦੀਸ਼ ਪਾਪੜਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵੀਰ ਜਲੂਰ, ਬੀਕੇਯੂ ਰਾਜੇਵਾਲ ਤੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਨਰੇਸ਼ ਕੁਮਾਰ, ਅਵਤਾਰ ਸਿੰਘ, ਜ਼ਿਲ੍ਹਾ ਰਾਮ, ਰਿਸ਼ੀ ਪਾਲ, ਕਸ਼ਮੀਰ ਸਿੰਘ, ਨਿਰਮਲਾ ਦੇਵੀ, ਰਜਿੰਦਰੋ ਨੇ ਦੱਸਿਆ ਕਿ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰਹੇਗਾ। ਪ੍