ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਦਸੰਬਰ
ਇਥੇ ਐੱਸਡੀਐੱਮ ਦਫ਼ਤਰ ’ਚ ਤੀਜੇ ਦਿਨ ਲਗਾਤਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਨੇ ਪਾਣੀ ਦੀ ਘਾਟ ਨੂੰ ਪੂਰਾ ਕਰਵਾਉਣ ਲਈ ਧਰਨਾ ਦਿੱਤਾ ਅਤੇ ਸ਼ਹਿਰ ਵਿਚ ਵੱਡੇ ਕਾਫਲੇ ਸਮੇਤ ਮਾਰਚ ਕੱਢਿਆ ਗਿਆ। ਉਸ ਤੋਂ ਬਾਅਦ ਦਫ਼ਤਰ ’ਚ ਸਟੇਜ ਲਾ ਕੇ ਪ੍ਰਸ਼ਾਸਨ ਦਾ ਸਿਆਪਾ ਕੀਤਾ। ਇਸ ਧਰਨੇ ਨੂੰ ਕਰਨੈਲ ਸਿੰਘ ਗਨੋਟਾ, ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਹਰਸੇਵਕ ਸਿੰਘ ਲਹਿਲ ਖੁਰਦ, ਬਿੰਦਰ ਸਿੰਘ ਖੋਖਰ, ਜੈਦੀਪ ਸਿੰਘ ਲਹਿਲ ਖੁਰਦ, ਛੋਟਾ ਸਿੰਘ ਘੋੜੇਨਬ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਸਰਬਜੀਤ ਸ਼ਰਮਾ ਲਹਿਰਾ, ਭੁਪਿੰਦਰ ਪਾਲ ਸ਼ਰਮਾ ਲਹਿਰਾ, ਪ੍ਰੀਤਮ ਸਿੰਘ ਲਹਿਲ ਕਲਾਂ, ਗੁਰਮੇਲ ਸਿੰਘ ਕੋਟੜਾ, ਰਾਮਚੰਦ ਸਿੰਘ ਚੋਟੀਆਂ, ਜਸਵੀਰ ਕੌਰ ਲਹਿਲ ਕਲਾਂ, ਮਨਜੀਤ ਸਿੰਘ ਸੰਗਤੀਵਾਲਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ 12 ਦਸੰਬਰ ਨੂੰ ਲਹਿਰਾਗਾਗਾ ’ਚ ਰੇਲ ਲਾਈਨ ਤੋਂ ਪਾਰ ਪਿੰਡ ਵਾਲੇ ਪਾਸੇ ਰੈਲੀ ਕੀਤੀ ਜਾਵੇਗੀ।