ਰਮੇਸ਼ ਭਾਰਦਵਾਜ
ਲਹਿਰਾਗਾਗਾ, 1 ਅਪਰੈਲ
ਇਸੇ ਅੱਜ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਬਾਬਾ ਹੀਰਾ ਸਿੰਘ ਭੱਠਲ ਕਾਲਜ-ਹਰੀ ਸਿੰਘ ਤਰਕ ਚੌਕ ’ਚ ਮੋਟਰਸਾਈਕਲ-ਟਰੱਕ ’ਚ ਟੱਕਰ ਕਾਰਨ ਮਾਂ-ਪੁੱਤ ਦੀ ਮੌਕੇ ’ਤੇ ਮੌਤ ਹੋ ਗਈ ਪਰ ਮੋਟਰਸਾਈਕਲ ਚਾਲਕ ਪਵਨ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪਵਨ ਕੁਮਾਰ ਸੁਨਾਮ ਆਪਣੀ ਪਤਨੀ ਰਿਪੀ ਰਾਣੀ ਅਤੇ 4 ਸਾਲ ਦੇ ਪੁੱਤਰ ਦਿਵਾਂਸ ਨਾਲ ਮੋਟਰਸਾਈਕਲ ’ਤੇ ਰਿਸ਼ਤੇਦਾਰੀ ’ਚ ਮਿਲਣ ਸੁਨਾਮ ਤੋਂ ਜਾਖਲ ਹਰਿਆਣਾ ਜਾ ਰਿਹਾ ਸੀ ਕਿ ਚੌਕ ’ਤੇ ਰੇਲਵੇ ਸਟੇਸ਼ਨ ’ਤੇ ਟਰੱਕ ਨਾਲ ਟੱਕਰ ’ਚ ਰਿੰਪੀ ਰਾਣੀ ਤੇ ਦਿਵਾਂਸ ਦੀ ਮੌਕੇ ’ਤੇ ਮੌਤ ਹੋ ਗਈ। ਐੱਸਐੱਚਓ ਜਾਗਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।