ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਮਈ
ਇਥੋਂ ਦੇ ਸਰਕਾਰੀ ਸੀਨਅਰ ਗਰਲਜ਼ ਸਕੂਲ ਨਾਲ ਜੁੜੇ ਪਿੰਡ ਗਾਗਾ, ਅੜਕਵਾਸ ਤੇ ਲਦਾਲ ਦੇ ਅਧਿਆਪਕ ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਸਬੰਧੀ ਵਿਚ ਅੱਜ ਲਹਿਰਾਗਾਗਾ ਹਲਕੇ ਦੇ ਵਿਧਾਇਕ ਬਰਿੰਦਰ ਗੋਇਲ ਨੂੰ ਮਿਲੇ। ਉਨ੍ਹਾਂ ਵਿਧਾਇਕ ਇਸ ਮਸਲੇ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਅਧਿਆਪਕਾਂ ਨੇ ਕਿਹਾ ਕਿ ਡੀਡੀ ਪਾਵਰਾਂ ਦੇ ਅੜਿੱਕੇ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਵਿਧਾਇਕ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਹ ਮਸਲਾ ਬੁੱਧਵਾਰ ਤੱਕ ਹੱਲ ਕਰਵਾ ਦਿੱਤਾ ਜਾਵੇਗਾ। ਇਸ ਸਮੇਂ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ, ਬੀਕੇਯੂ ਉਗਰਾਹਾਂ ਦੇ ਗੁਰਚਰਨ ਖੋਖਰ, ਲੈਕਚਰਾਰ ਵਿਜੇ ਕੁਮਾਰ, ਬੀਰਬਲ ਸਿੰਘ, ਜਗਤਾਰ ਸਿੰਘ, ਹਰਸ਼, ਰੀਟਾ ਰਾਣੀ, ਲੈਕਚਾਰਾਰ ਨਿਰਮਲਾ ਭਾਰਦਵਾਜ, ਸਨੇਹ ਲਤਾ, ਸੀਮਾ ਰਾਣੀ, ਮੀਨੂ, ਮੰਜੂ, ਕਮਲਪ੍ਰੀਤ ਕੌਰ, ਬਲਜੀਤ ਕੌਰ, ਰਿਤੂ ਸਿੰਗਲਾ, ਸੋਨੀਆ ਅਰੋੜਾ ,ਅਰਪਨਾ ਰਾਣੀ ਤੇ ਲਹਿਰਾ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।