ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਨਵੰਬਰ
ਇਥੇ ਰਿਲਾਇੰਸ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਪੱਕਾ ਮੋਰਚਾ ਅੱਜ 398ਵੇਂ ਦਿਨ ਜਾਰੀ ਰਿਹਾ। ਅੱਜ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਮਹਿੰਗਾਈ ਨੂੰ ਠੱਲ੍ਹ ਪਾਏ। ਉਨ੍ਹਾਂ ਕਿਹਾ ਕਿ ਗੋਭੀ 70, ਗਾਜਰ 80 ,ਪਿਆਜ 60, ਆਲੂ 30, ਸਾਗ 40-50 ਕਿਲੋ ਤੇ ਸਰ੍ਹੋਂ ਦਾ ਤੇਲ 210 ਲਿਟਰ ਰੁਪਏ ਹੋਣ ਕਰਕੇ ਲੋਕ ਦੀਵਾਲੀ ਮਨਾਉਣ ’ਤੇ ਵਾਂਝੇ ਰਹਿ ਰਹੇ ਹਨ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ,ਰਾਮ ਸਿੰਘ ਨੰਗਲਾ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਹਰਜਿੰਦਰ ਸਿੰਘ ਨੰਗਲਾ, ਰਾਜ਼ ਸਿੰਘ ਖੰਡੇਬਾਦ, ਗੁਰਮੇਲ ਸਿੰਘ ਕਾਲਬੰਜਾਰਾ, ਹਰਪ੍ਰੀਤ ਸਿੰਘ ਲਹਿਲ ਕਲਾਂ, ਕਰਮਜੀਤ ਕੌਰ ਰਾਏਧਰਾਣਾ, ਸੁਰਜੀਤ ਕੌਰ ਰਾਏਧਰਣਾ, ਦਲੀਪ ਕੌਰ ਗਾਗਾ ਨੇ ਵਿਚਾਰ ਰੱਖੇ।