ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਅਕਤੂਬਰ
ਇਥੇ ਅੱਜ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪੱਕੇ ਮੋਰਚੇ ਦੇ 387ਵੇਂ ਦਿਨ ਦੀ ਸਟੇਜ ਤੋਂ ਐਲਾਨ ਕੀਤਾ ਕਿ ਲਹਿਰਾਗਾਗਾ ਬਲਾਕ ਤੋਂ ਸੈਂਕੜੇ ਨੌਜਵਾਨ ਬਠਿੰਡਾ ਦੇ ਡੀਸੀ ਦਫ਼ਤਰ ਘੇਰਨ ਲਈ ਰਵਾਨਾ ਹੋਣਗੇ। ਅੱਜ ਦੀ ਸਟੇਜ ਦਾ ਸੰਚਾਲਨ ਕਿਸਾਨ ਔਰਤਾਂ ਵੱਲੋਂ ਕੀਤਾਂ ਗਿਆ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਏ ਨਰਮੇ ਦੇ ਮੁਆਵਜ਼ੇ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਬਠਿੰਡਾ ਦੇ ਡੀਸੀ ਦਫ਼ਤਰ ਦਾ ਘਿਰਾਓ ਅਣਮਿੱਥੇ ਸਮੇਂ ਲਈ ਕੀਤਾ ਜਾਵੇਗਾ। ਉਸ ਸਬੰਧੀ ਘਿਰਾਓ ਲਈ ਨੌਜਵਾਨ ਹੀ ਨੂੰ ਜਾਣਗੇ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ। ਇਸ ਮੌਕੇ ਰਣਜੀਤ ਕੌਰ ਖੰਡੇਬਾਦ, ਜਸਪਾਲ ਕੌਰ ਗਿਦਰਿਆਣੀ, ਕਰਮਜੀਤ ਕੌਰ ਰਾਏਧਰਾਣਾ, ਬਲਜੀਤ ਕੌਰ ਲਹਿਲ ਕਲਾਂ, ਜਸਵਿੰਦਰ ਕੌਰ ਖੋਖਰ, ਜਸਵਿੰਦਰ ਕੌਰ ਗਾਗਾ, ਰੇਸ਼ਮਾ ਕੌਰ ਰਾਏਧਰਾਣਾ, ਮਨਜੀਤ ਕੌਰ ਲਹਿਲ ਖੁਰਦ, ਅਤੇ ਬਲਾਕ ਅਤੇ ਪਿੰਡ ਇਕਾਈਆਂ ਦੀਆ ਆਗੂ ਔਰਤਾਂ ਨੇ ਸੰਬੋਧਨ ਕੀਤਾ।