ਰਮੇਸ਼ ਭਾਰਦਵਾਜ
ਲਹਿਰਾਗਾਗਾ, 10 ਦਸੰਬਰ
ਅੱੱਜ ਇਥੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਸ਼ਹਿਰ ’ਚ ਪਾਣੀ ਦੀ ਘਾਟ ਖ਼ਿਲਾਫ਼ ਲਗਾਤਾਰ ਦੂਜੇ ਦਿਨ ਐੱਸਡੀਐੱਮ ਦਫ਼ਤਰ ਅੰਦਰ ਬਲਾਕ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ’ਚ ਧਰਨਾ ਦਿੱਤਾ ਗਿਆ। ਬੁਲਾਰਿਆਂ ਨੇ ਧਰਨੇ ਵਿਚ ਮਨੁੱਖੀ ਅਧਿਕਾਰ ਦਿਵਸ ਮੌਕੇ ਕੇਂਦਰ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਝੂਠੇ ਕੇਸ ਪਾ ਜੇਲ੍ਹਾਂ ਵਿੱਚ ਡੱਕੇ ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਰਿਹਾਅ ਕਰਨ ਲਈ ਅਵਾਜ਼ ਬੁਲੰਦ ਕੀਤੀ। ਧਰਨੇ ਨੂੰ ਸੂਬਾ ਸਿੰਘ ਸੰਗਤਪੁਰਾ, ਕਰਨੈਲ ਸਿੰਘ ਗਨੋਟਾ, ਹਰਜਿੰਦਰ ਸਿੰਘ ਨੰਗਲਾ,ਰਿੰਕੂ ਮੂਣਕ, ਜਗਸੀਰ ਸਿੰਘ ਖੰਡੇਬਾਦ, ਜਗਦੇਵ ਸਿੰਘ ਖੋਖਰ, ਸਰਬਜੀਤ ਸ਼ਰਮਾ ਲਹਿਰਾ, ਭੁਪਿੰਦਰ ਪਾਲ ਸ਼ਰਮਾ ਲਹਿਰਾ, ਪ੍ਰੀਤਮ ਸਿੰਘ ਲਹਿਲ ਕਲਾਂ, ਬਬਲੀ ਘੋੜੇਨਬ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਕਰਮਜੀਤ ਕੌਰ ਭੁਟਾਲ ਕਲਾਂ ਬਲਾਕ ਮਹਿਲਾਂ ਵਿੰਗ ਪ੍ਰਧਾਨ ਆਗੂ, ਜਸਵੀਰ ਕੌਰ ਲਹਿਲ ਕਲਾਂ ਮਜ਼ਦੂਰ ਆਗੂ, ਕਰਮਜੀਤ ਕੌਰ ਰਾਏਧਰਾਣਾ, ਮਨਜੀਤ ਕੌਰ ਸੰਗਤੀਵਾਲਾ ਨੇ ਐਲਾਨ ਕਰਦਿਆਂ ਕਿਹਾ ਕਿ 11 ਦਸੰਬਰ ਨੂੰ ਸ਼ਹਿਰ ਵਿੱਚ ਕਿਸਾਨਾਂ ਮਜ਼ਦੂਰਾਂ, ਸ਼ਹਿਰ ਵਾਸੀਆਂ ਦਾ ਵੱਡਾ ਇਕੱਠ ਕਰਕੇ ਰੈਲੀ ਕੀਤੀ ਜਾਵੇਗੀ। 12 ਦਸੰਬਰ ਨੂੰ ਪਿੰਡ ਵਾਲੇ ਪਾਸੇ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 13 ਦਸੰਬਰ ਨੂੰ ਪਾਣੀ ਦਾ ਪੱਕਾ ਪ੍ਰਬੰਧ ਨਾ ਕੀਤਾ ਗਿਆ ਤਾਂ ਐੱਸਡੀਐੱਮ ਲਹਿਰਾਗਾਗਾ ਅਤੇ ਮੂਨਕ ਦਫ਼ਤਰ ਦਾ ਪੱਕਾ ਘਿਰਾਓ ਦੋਵੇਂ ਗੇਟ ਬੰਦ ਕੀਤੇ ਜਾਣਗੇ। ਕਿਸੇ ਅਧਿਕਾਰੀ ਨੂੰ ਦਫ਼ਤਰਾਂ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ।