ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਜੂਨ
ਭਾਕਿਯੂ (ਏਕਤਾ )ਉਗਰਾਹਾਂ ਵੱਲੋਂ ਪਾਣੀ ਬਚਾਓ, ਖੇਤੀ ਬਚਾਓ ਮੁਹਿੰਮ ਤਹਿਤ ਜਥੇਬੰਦੀ ਪਿੰਡਾਂ ’ਚ ਪੰਜ ਰੋਜ਼ਾ ਮੋਰਚੇ 6 ਜੂਨ ਤੋਂ ਲਾਏ ਜਾ ਰਹੇ ਹਨ। ਜਥੇਬੰਦੀ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਅਤੇ ਜਰਨਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ ਨੇ ਅੱਜ ਅਨਾਜ ਮੰਡੀ ’ਚ ਕਿਸਾਨਾਂ ਨੂੰ ਪਾਣੀ ਦੇ ਖਾਤਮੇ ਅਤੇ ਧਰਤੀ ਦੇ ਜ਼ਹਿਰੀਲੇ ਹੋਣ ਦਾ ਕਾਰਨ ਸੰਸਾਰ ਬੈਂਕ ਅਤੇ ਡਬਲਿਊਟੀਓ ਦੀਆਂ ਸਾਮਰਾਜੀ ਨੀਤੀਆਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਸੰਸਾਰ ਬੈਂਕ ਪੰਜਾਬ ਦੇ ਪਾਣੀਆਂ ਉੱਤੇ ਕਾਬਜ਼ ਹੋ ਰਹੀ ਹੈ। ਪਿੰਡਾਂ ਵਿੱਚ ਕਿ 6 ਤੋਂ 19 ਜੂਨ ਤੱਕ ਵਾਟਰ ਵਰਕਸ ਦੀਆਂ ਟੈਂਕੀਆਂ ਨੇੜੇ ਪੰਜ ਰੋਜ਼ਾ ਮੋਰਚੇ ਲਾ ਕੇ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਢੋਲ ਮਾਰਚ ਕੀਤੇ ਜਾਣਗੇ।ਇਸ ਮੌਕੇ ਜ਼ਲ੍ਹਿਾ ਆਗੂ ਦਰਸ਼ਨ ਸਿੰਘ ਚੰਗਾਲੀਵਾਲਾ, ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਖਜ਼ਾਨਚੀ ਕਰਨੈਲ ਗਨੋਟਾ, ਹਰਜਿੰਦਰ ਸਿੰਘ ਨੰਗਲਾ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਬਿੰਦਰ ਸਿੰਘ ਖੋਖਰ ਕਲਾਂ, ਪ੍ਰੀਤਮ ਸਿੰਘ ਲਹਿਲ ਕਲਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਹਰਸੇਵਕ ਸਿੰਘ ਲਹਿਲ ਖੁਰਦ, ਜਗਦੀਪ ਸਿੰਘ ਲਹਿਲ ਖੁਰਦ, ਭੁਪਿੰਦਰ ਪਾਲ ਸ਼ਰਮਾ ਹਾਜ਼ਰ ਸਨ।