ਸੰਗਰੂਰ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਜ਼ਿਲ੍ਹਾ ਸੰਗਰੂਰ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਵਿੱਚ ਪੂਰੇ ਪੰਜਾਬ ਵਿੱਚ ਮੋਹਰੀ ਕਤਾਰ ਵਿੱਚ ਬਣਿਆ ਹੋਇਆ ਹੈ। ਇਸ ਪ੍ਰਾਪਤੀ ਵਿਚ ਦਾਖਲੇ ਦਾ ਟੀਚਾ ਪਿਛਲੇ ਸਾਲ ਦੇ ਬਰਾਬਰ ਕਰਨ ਵਾਲੇ ਜਿਲ੍ਹੇ ਦੇ ਮੋਹਰੀ ਬਲਾਕ ਪ੍ਰਾਇਮਰੀ ਅਧਿਕਾਰੀਆਂ ਸੰਗਰੂਰ 1 ਦੇ ਗੁਰਮੀਤ ਸਿੰਘ ਈਸਾਪੁਰ, ਚੀਮਾ ਦੇ ਸੱਤਪਾਲ ਸਿੰਘ ਅਤੇ ਲਹਿਰਾ ਦੇ ਰਾਜਿੰਦਰ ਕੁਮਾਰ ਨੂੰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਈਓ ਸੈਕੰਡਰੀ ਬਲਜਿੰਦਰ ਕੌਰ, ਡਿਪਟੀ ਡੀਈਓ ਪ੍ਰੀਤਇੰਦਰ ਘਈ ਅਤੇ ਡੀਈਓ ਸੈਕੰਡਰੀ ਪਟਿਆਲਾ ਸੰਜੀਵ ਸ਼ਰਮਾ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ