ਸ਼ੇਰਪੁਰ: ਕਸਬਾ ਸ਼ੇਰਪੁਰ ’ਚ ਚੋਰਾਂ ਨੇ ਸਬ-ਤਹਿਸੀਲ ’ਚੋਂ ਇੱਕ ਐੱਲਸੀਡੀ ਤੇ ਚਾਰ ਕੰਪਿਊਟਰ ਚੋਰੀ ਕਰ ਲਏ। ਤਹਿਸੀਲ ਦੇ ਦਰਜਨਾਂ ਪਿੰਡਾਂ ਦੇ ਜ਼ਮੀਨੀ ਰਿਕਾਰਡ ਵਾਲੇ ਕੰਪਿਊਟਰ ਚੋਰੀ ਹੋਣ ਮਗਰੋਂ ਸਾਹਮਣੇ ਆਇਆ ਕਿ ਦਫ਼ਤਰ ਹੁਣ ਤੱਕ ਬਿਨਾ ਕਿਸੇ ਚੌਕੀਦਾਰ ਤੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਤੋਂ ਰੱਬ ਆਸਰੇ ਹੀ ਸਮਾ ਟਪਾਈ ਕਰ ਰਿਹਾ ਸੀ। ਨਾਇਬ ਤਹਿਸੀਲਦਾਰ ਵੱਲੋਂ ਇਸ ਚੋਰੀ ਦੀ ਪੁਸ਼ਟੀ ਕੀਤੀ ਗਈ ਹੈ। ਐੱਸਐੱਚਓ ਸ਼ੇਰਪੁਰ ਅਮਰੀਕ ਸਿੰਘ ਨੇ ਕਿਹਾ ਕਿ ਉਹ ਤਫ਼ਤੀਸ਼ ਕਰ ਰਹੇ ਹਨ ਅਤੇ ਛੇਤੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। -ਪੱਤਰ ਪ੍ਰੇਰਕ