ਰਾਜਿੰਦਰ ਜੈਦਕਾ
ਅਮਰਗੜ੍ਹ, 3 ਸਤੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨਭੌਰਾ ਵਿੱਚ ‘ਖੇਡਾਂ ਵਤਨ ਦੀਆਂ’ ਦੀ ਸ਼ੁਰੂਆਤ ਹਲਕਾ ਵਿਧਾਇਕ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਨੇ ਕੀਤੀ। ਇਸ ਮੌਕੇ ਡੀਪੀਈ ਸੁਖਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਦੇ ਬਲਾਕ ਪੱਧਰੀ ਮੁਕਾਬਲਿਆਂ ਤਹਿਤ ਅੱਜ ਇੱਥੇ ਕਬੱਡੀ ਨੈਸ਼ਨਲ ਸਟਾਈਲ, ਰੱਸਾਕਸ਼ੀ, ਵਾਲੀਬਾਲ, ਅਥਲੈਟਿਕਸ, ਖੋ ਖੋ ਅਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਾਕਬਿ ਅਲੀ ਖਾਨ ਰਾਜਾ, ਜ਼ਿਲ੍ਹਾ ਸਕੱਤਰ ਕੇਵਲ ਸਿੰਘ ਜਾਗੋਵਾਲ, ਪੀਏ ਰਾਜੀਵ ਕੁਮਾਰ ਤੋਗਾਹੇੜੀ, ਨਰੇਸ਼ ਕੁਮਾਰ ਠੇਕੇਦਾਰ ਨਾਰੀਕੇ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਗੁਰਦਾਸ ਸਿੰਘ ਅਮਰਗੜ੍ਹ ਤੇ ਡੀਪੀਈ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।