ਪੱਤਰ ਪ੍ਰੇਰਕ
ਲਹਿਰਾਗਾਗਾ, 3 ਅਗਸਤ
ਪਿੰਡ ਲਹਿਲ ਕਲਾਂ ਦੇ ਸਰਕਾਰੀ ਸੀਨੀਅਰ ਸਕੂਲ ਵਿੱਚ ਗਰਾਊਂਡ ਬਣਾਉਣ ਲਈ ਭੇਜੀ ਗਰਾਂਟ ਦੀ ਸਹੀ ਵਰਤੋਂ ਨਾ ਹੋਣ ਸਬੰਧੀ ਕਮੇਟੀ ਮੈਂਬਰ ਦਲਜੀਤ ਸਰਾਓ, ਗੁਰਪ੍ਰੀਤ ਰੰਧਾਵਾ, ਵਰਿੰਦਰ ਧੱਕੜ, ਸਾਬਕਾ ਸਰਪੰਚ ਤੇ ਰਣਜੀਤ ਸਿੰਘ ਵਾਲੀਆ ਆਦਿ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ 8 ਲੱਖ 78 ਹਜ਼ਾਰ ਰੁਪਏ ਗਰਾਂਟ ਜਾਰੀ ਕੀਤੀ ਗਈ ਸੀ, ਜਿਸ ’ਚੋ’ 4 ਲੱਖ 85 ਹਜ਼ਾਰ ਦੇ ਮੈਟ ਅਤੇ ਇੱਕ ਲੱਖ ਤੀਹ ਹਜ਼ਾਰ ਦਾ ਸਾਮਾਨ ਕਮੇਟੀ ਨੇ ਖਰੀਦ ਕਿ ਸਕੂਲ ਦੀ ਪਹਿਲਾਂ ਵਾਲੀ ਪ੍ਰਿੰਸੀਪਲ ਦਿਲਪ੍ਰੀਤ ਕੌਰ ਦੇ ਹਵਾਲੇ ਕਰ ਦਿੱਤਾ ਸੀ ਪ੍ਰੰਤੂ ਇਹ ਸਮਾਨ ਕਰੀਬ ਛੇ ਮਹੀਨਿਆਂ ਤੋਂ ਇੱਕ ਕਮਰੇ ’ਚ ਹੀ ਬੰਦ ਪਿਆ ਹੈ। ਉਧਰ, ਪ੍ਰਿੰਸੀਪਲ ਦਿਲਪ੍ਰੀਤ ਕੌਰ ਨੇ ਮੋਬਾਈਲ ’ਤੇ ਦਾਅਵਾ ਕੀਤਾ ਕਿ ਉਹ ਬੀਐੱਮਓ ਤਾਇਨਾਤ ਹੋਣ ਕਰਕੇ ਬਲਾਕ ਦੇ ਸਾਰੇ ਸਕੂਲਾਂ ਦੀ ਜਾਂਚ ਕਰਦੇ ਹਨ ਅਤੇ ਵਿਜ਼ੀਟਰ ਬੁੱਕ ਵਿੱਚ ਲਿਖਤੀ ਦੱਸਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਦੋਸ਼ ਝੂਠੇ ਹਨ ਤੇ ਉਨ੍ਹਾਂ ਦੇ ਸਾਰੇ ਕੰਮਾਂ ਦੀ ਬਾਕਾਇਦਾ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਉਹ ਵਿਭਾਗ ਨੂੰ ਗ੍ਰਾਂਟਾਂ ਸਬੰਧੀ ਦਸਤਾਵੇਜ਼ ਦੇਣ ਨੂੰ ਤਿਆਰ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਆਈ ਗ੍ਰਾਂਟ ਸਬੰਧੀ ਨਿਰਪੱਖ ਜਾਂਚ ਕੀਤੀ ਜਾਵੇ।