ਖੇਤਰੀ ਪ੍ਰਤੀਨਿਧ
ਧੂਰੀ, 7 ਅਗਸਤ
ਸੂਬੇ ਵਿੱਚ ਸਿਹਤ ਸਹੂਲਤਾਂ ਦਾ ਵਾਅਦਾ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕਾ ਧੂਰੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਆਗੂ ਵਿੱਕੀ ਪਰੋਚਾ ਨੇ ਕੀਤਾ। ਉਨ੍ਹਾਂ ਕਿਹਾ ਕਿ ਹਸਪਤਾਲ ਅੰਦਰ ਮਾਹਿਰ ਡਾਕਟਰਾਂ ਸਮੇਤ ਹੋਰ ਸਿਹਤ ਕਾਮਿਆਂ ਤੇ ਅਲਟਰਾਸਾਊਂਡ ਸਮੇਤ ਹੋਰ ਮਸ਼ੀਨਾਂ ਦੀ ਘਾਟ ਕਾਰਨ ਇਹ ਹਸਪਤਾਲ ਸਿਰਫ਼ ਰੈਫਰ ਹਸਪਤਾਲ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਧੂਰੀ ਫੇਰੀ ਦੌਰਾਨ ਮੁੱਖ ਮੰਤਰੀ ਹਸਪਤਾਲ ਲਈ ਕੋਈ ਐਲਾਨ ਨਾ ਕਰਨਾ ਮੰਦਭਾਗਾ ਹੈ।