ਪੱਤਰ ਪ੍ਰੇਰਕ
ਭਵਾਨੀਗੜ੍ਹ, 21 ਸਤੰਬਰ
ਨੌਜਵਾਨ ਸਪੋਰਟਸ ਕਲੱਬ ਝਨੇੜੀ ਵੱਲੋਂ ਸਵਰਗੀ ਸਤਨਾਮ ਸਿੰਘ ਖੱਟੜਾ ਦੀ ਯਾਦ ਵਿੱਚ 400 ਮੀਟਰ ਅਤੇ 1600 ਮੀਟਰ ਦੇ ਦੌੜ ਮੁਕਾਬਲੇ ਕਰਵਾਏ ਗਏ। ਟੂਰਨਾਮੈਂਟ ਦੇ ਪ੍ਰਬੰਧਕ ਰਾਜਵਿੰਦਰ ਸਿੰਘ ਠੇਕੇਦਾਰ ਝਨੇੜੀ ਨੇ ਦੱਸਿਆ ਕਿ ਗੁਰਮੀਤ ਸਿੰਘ ਸਾਬਕਾ ਮੈਂਬਰ ਨੇ ਹਰੀ ਝੰਡੀ ਦੇ ਕੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ ਅਤੇ ਇਨਾਮਾਂ ਦੀ ਵੰਡ ਮੇਜਰ ਸਿੰਘ ਸਰਪੰਚ ਨੇ ਕੀਤੀ।
1600 ਮੀਟਰ ਵਰਗ ਦੇ ਲੜਕਿਆਂ ਦੀ ਦੌੜ ਵਿੱਚ ਪਹਿਲਾ ਸਥਾਨ ਕੁਲਵੀਰ ਸਿੰਘ, ਦੂਜਾ ਸਥਾਨ ਸੁਨੀਲ ਅਤੇ ਤੀਜਾ ਸਥਾਨ ਹਰਦੀਪ ਸਿੰਘ ਨੇ ਹਾਸਲ ਕੀਤਾ। 1600 ਮੀਟਰ ਵਰਗ ਦੀਆਂ ਲੜਕੀਆਂ ਵਿੱਚੋਂ ਪਹਿਲਾ ਸਥਾਨ ਸਿਮਰਜੀਤ ਕੌਰ, ਦੂਜਾ ਸਥਾਨ ਮਨਦੀਪ ਕੌਰ ਅਤੇ ਤੀਜਾ ਸਥਾਨ ਜੋਤੀ ਨੇ ਹਾਸਲ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ, ਖਜਾਨਚੀ ਲਵਜੀਤ ਸਿੰਘ, ਸੈਕਟਰੀ ਗੋਲਡੀ ਸਿੰਘ, ਗੁਰਵਿੰਦਰ ਸਿੰਘ ਮੈਂਬਰ, ਲਵਪ੍ਰੀਤ ਸਿੰਘ, ਸਾਹਿਬ ਸਿੰਘ, ਬਲਵਿੰਦਰ ਸਿੰਘ ਅਤੇ ਮੁੱਖ ਕਨਵੀਨਰ ਜਸਵਿੰਦਰ ਸਿੰਘ ਹਾਜ਼ਰ ਸਨ। ਟੂਰਨਾਮੈਂਟ ਵਿੱਚ ਸਾਬਕਾ ਫੌਜੀਆਂ ਦੀ ਟੀਮ ਜੀੳਜੀ ਸੁਪਰਵਾਈਜ਼ਰ ਕਮਲਦੀਪ ਸਿੰਘ ਝਨੇੜੀ, ਜੀੳਜੀ ਹਰਮੇਲ ਸਿੰਘ ਝਨੇੜੀ, ਜੀੳਜੀ ਗੁਰਮੀਤ ਸਿੰਘ ਕਾਲਾਝਾੜ ਨੇ ਵੀ ਹਾਜ਼ਰੀ ਲਵਾਈ।