ਕਿਸਾਨ ਯੂਨੀਅਨ ਵੱਲੋਂ ਟਿਕਟ ਏਜੰਟ ਦੇ ਦਫ਼ਤਰ ਦਾ ਘਿਰਾਓ

ਕਿਸਾਨ ਯੂਨੀਅਨ ਵੱਲੋਂ ਟਿਕਟ ਏਜੰਟ ਦੇ ਦਫ਼ਤਰ ਦਾ ਘਿਰਾਓ

ਸੰਗਰੂਰ ’ਚ ਇੱਕ ਏਜੰਟ ਦੇ ਦਫ਼ਤਰ ਦਾ ਘਿਰਾਓ ਕਰਦਿਆਂ ਰੋਸ ਧਰਨਾ ਦਿੰਦੇ ਹੋਏ ਲੋਕ।

ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਮਈ

ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਲੋਕਾਂ ਵਲੋਂ ਇਥੇ ਇੱਕ ਹਵਾਈ ਟਿਕਟ ਬੁਕਿੰਗ ਏਜੰਟ ਦੇ ਦਫ਼ਤਰ ਦਾ ਘਿਰਾਓ ਕਰਦਿਆਂ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਟਿਕਟ ਏਜੰਟ ਉਪਰ ਦੋਸ਼ ਲਾਇਆ ਕਿ ਕਰੋਨਾ ਕਾਰਨ ਰੱਦ ਹੋਈਆਂ ਫਲਾਈਟਾਂ ਦੀ ਟਿਕਟ ਦੇ ਪੈਸੇ ਵਾਪਸ ਨਹੀਂ ਕੀਤੇ ਗਏ ਅਤੇ ਵਾਰ ਵਾਰ ਪੈਸੇ ਦੇਣ ਤੋਂ ਟਾਲ ਮਟੋਲ ਕੀਤਾ ਜਾ ਰਿਹਾ ਸੀ ਜਿਸ ਕਾਰਨ ਕਿਸਾਨ ਨੂੰ ਇਨਸਾਫ਼ ਦਿਵਾਉਣ ਲਈ ਲੋਕਾਂ ਨੂੰ ਘਿਰਾਓ ਕਰਨ ਵਾਸਤੇ ਮਜਬੂਰ ਹੋਣਾ ਪਿਆ ਹੈ।

ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ ਅਤੇ ਦਰਸ਼ਨ ਸਿੰਘ ਕੁੰਨਰ ਨੇ ਦੱਸਿਆ ਕਿ ਕਰੋਨਾ ਕਾਲ ਦੌਰਾਨ ਪਿੰਡ ਕੁੰਨਰਾਂ ਦੇ ਇੱਕ ਕਿਸਾਨ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਵਾਸਤੇ ਹਵਾਈ ਜਹਾਜ਼ ਦੀਆਂ ਦੋ ਟਿਕਟਾਂ ਇਸ ਏਜੰਟ ਤੋਂ ਬੁੱਕ ਕਰਵਾਈਆਂ ਸਨ ਪਰੰਤੂ ਕੁਝ ਸਮੇਂ ਬਾਅਦ ਕਰੋਨਾ ਕਾਰਨ ਫਲਾਈਟਾਂ ਰੱਦ ਹੋ ਗਈਆਂ। ਕਿਸਾਨ ਪਰਿਵਾਰ ਵਲੋਂ ਆਪਣੀਆਂ ਟਿਕਟਾਂ ਦੇ ਪੈਸੇ ਰਿਫੰਡ ਕਰਨ ਦੀ ਮੰਗ ਕੀਤੀ ਗਈ ਤਾਂ ਏਜੰਟ ਵਲੋਂ ਇਹ ਆਖ਼ਦਿਆਂ ਪੈਸੇ ਰਿਫੰਡ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਪੈਸੇ ਅਜੇ ਰਿਫੰਡ ਨਹੀਂ ਹੋਏ। ਉਨ੍ਹਾਂ ਦੱਸਿਆ ਕਿ ਜਦੋਂ ਕਿਸਾਨ ਪਰਿਵਾਰ ਵਲੋਂ ਏਅਰ ਇੰਡੀਆ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਟਿਕਟਾਂ ਦੇ ਪੈਸੇ ਰਿਫ਼ੰਡ ਹੋ ਚੁੱਕੇ ਹਨ। ਇਸ ਮਗਰੋਂ ਮਾਮਲਾ ਕਿਸਾਨ ਜਥੇਬੰਦੀ ਕੋਲ ਪੁੱਜਿਆ। ਜਥੇਬੰਦੀ ਵਲੋਂ ਏਜੰਟ ਨੂੰ ਏਅਰ ਇੰਡੀਆ ਤੋਂ ਆਈ ਈਮੇਲ ਵਿਖਾਉਣ ਦੀ ਮੰਗ ਕੀਤੀ ਪਰੰਤੂ ਉਹ ਵੀ ਨਹੀਂ ਵਿਖਾਈ ਗਈ ਜਿਸ ਮਗਰੋਂ ਕਿਸਾਨ ਜਥੇਬੰਦੀ ਨੇ ਸਬੰਧਤ ਏਜੰਟ ਦੇ ਦਫ਼ਤਰ ਦਾ ਘਿਰਾਓ ਕਰਦਿਆਂ ਰੋਸ ਧਰਨਾ ਦਿੱਤਾ। ਇਸ ਮੌਕੇ ਥਾਣਾ ਸਿਟੀ ਇੰਚਾਰਜ ਨੇ ਸਬੰਧਤ ਏਜੰਟ ਨੂੰ ਕੁਝ ਦਿਨਾਂ ਵਿਚ ਮਸਲਾ ਸੁਲਝਾਉਣ ਲਈ ਆਖਿਆ ਹੈ ਅਤੇ ਜਥੇਬੰਦੀ ਨੂੰ ਭਰੋਸਾ ਦਿੱਤਾ ਹੈ। ਕਿਸਾਨ ਜਥੇਬੰਦੀ ਨੇ ਕਿਹਾ ਕਿ ਜੇਕਰ ਚਾਰ ਦਿਨਾਂ ’ਚ ਪੀੜਤ ਪਰਿਵਾਰ ਨੂੰ ਟਿਕਟਾਂ ਦੀ ਰਿਫੰਡ ਪੇਮੈਂਟ ਅਦਾ ਨਾ ਕੀਤੀ ਗਈ ਤਾਂ ਏਜੰਟ ਦੇ ਦਫ਼ਤਰ ਦਾ ਪੱਕੇ ਤੌਰ ’ਤੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਭਜਨ ਸਿੰਘ ਢੱਡਰੀਆਂ, ਜਸਦੀਪ ਸਿੰਘ ਬਹਾਦਰਪੁਰ, ਸੁਰਿੰਦਰ ਲੌਂਗੋਵਾਲ ਅਤੇ ਮੱਘਰ ਸਿੰਘ ਉਭਾਵਾਲ ਵੀ ਸ਼ਾਮਲ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All