ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 29 ਅਪਰੈਲ
ਇਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾਣ ਲਈ ਮੁੱਖ ਸੜਕ ਤੋਂ ਦਫ਼ਤਰ ਦਾਖ਼ਲ ਹੋਣ ਵਾਲੇ ਗੇਟ ‘ਤੇ ਬੀਤੀ ਰਾਤ ਖ਼ਾਲਿਸਤਾਨੀ ਬੈਨਰ ਤੇ ਝੰਡਾ ਚਾੜ੍ਹ ਦਿੱਤਾ। ਪਤਾ ਲੱਗਦਿਆਂ ਹੀ ਪੁਲੀਸ ਨੇ ਝੰਡੇ ਅਤੇ ਬੈਨਰ ਨੂੰ ਕਬਜ਼ੇ ‘ਚ ਲੈ ਲਿਆ। ਬੈਨਰ ਉਪਰ ਪੰਜਾਬ ਹੱਲ ਖ਼ਾਲਿਸਤਾਨ, ਖ਼ਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿੱਚ ਕੋਈ ਵਿਅਕਤੀ ਫ਼ਤਹਿ ਬੁਲਾਉਣ ਤੋਂ ਬਾਅਦ ਕਹਿ ਰਿਹਾ ਹੈ ਕਿ ਅੱਜ 29 ਅਪਰੈਲ ਨੂੰ ਖ਼ਾਲਿਸਤਾਨ ਐਲਾਮਨਾਮੇ ਦੇ ਦਿਹਾੜੇ ‘ਤੇ ਸਿੰਘਾਂ ਨੇ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ‘ਤੇ ਖ਼ਾਲਿਸਤਾਨੀ ਝੰਡਾ ਅਤੇ ਕੇਸਰੀ ਨਿਸ਼ਾਨ ਸਾਹਿਬ ਚੜ੍ਹਾਇਆ ਹੈ।