ਚੰਡੀਗੜ੍ਹ, 10 ਫਰਵਰੀ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਧੀ ਸ਼ੁੱਕਰਵਾਰ ਨੂੰ ਧੂਰੀ ਦਾ ਦੌਰਾ ਕਰਨਗੇ ਤੇ ਪਾਰਟੀ ਉਮੀਦਵਾਰ ਤੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਸਬੰਧ ਵਿੱਚ ਸ੍ਰੀ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਟਵੀਟ ਕੀਤਾ ਕਿ ਉਹ ਸ਼ੁੱਕਰਵਾਰ ਨੂੰ ਆਪਣੀ ਧੀ ਸਣੇ ਧੂਰੀ ਪਹੁੰਚੇਗੀ ਤੇ ਆਪਣੇ ‘ਦਿਓਰ’ ਭਗਵੰਤ ਮਾਨ ਦੇ ਹੱਕ ’ਚ ਪ੍ਰਚਾਰ ਕਰੇਗੀ। -ਪੀਟੀਆਈ