ਪੱਤਰ ਪ੍ਰੇਰਕ
ਚੀਮਾ ਮੰਡੀ, 17 ਫਰਵਰੀ
ਪਿੰਡ ਬੀਰ ਕਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਮਾਨ ਵੱਲੋ ਇੱਕ ਚੋਣ ਰੈਲੀ ਕੀਤੀ ਗਈ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਕਰਦਿਆਂ ਕਿਹਾ ਕਿ ਕੇਜਰੀਵਾਲ ਦੇ ਸਾਰੇ ਝੂਠ ਹੁਣ ਸਾਹਮਣੇ ਆ ਰਹੇ ਹਨ। ਉਹ ਪੰਜਾਬ ਨੂੰ ਦਿੱਲੀ ਮਾਡਲ ਬਣਾਉਣਾ ਚਾਹੁੰਦਾ ਹੈ,ਪਰ ਦਿੱਲੀ ਮਾਡਲ ਦੇ ਆਂਗਣਵਾੜੀ ਵਰਕਰ ਪੰਜਾਬ ਵਿੱਚ ਆ ਕੇ ਉਸ ਦੇ ਝੂਠੇ ਦਾਅਵਿਆਂ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਉਹ ਪੰਜਾਬ ਵਿੱਚ ਵੀ ਦਿੱਲੀ ਦੀ ਤਰ੍ਹਾਂ ਝੂਠ ਦੀ ਸਿਆਸਤ ਕਰਕੇ ਸੱਤਾ ਹਾਸਲ ਕਰਕੇ ਪੰਜਾਬ ਨੂੰ ਲੁੱਟਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਹੀ ਆਪਣੇ ਕਾਰਜਕਾਲ ਦੌਰਾਨ ਸਮੁੱਚੇ ਪੰਜਾਬ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਗਏ ਹਨ।ਇਸ ਮੌਕੇ ਖੁਸ਼ਪਾਲ ਸਿੰਘ ਬੀਰ ਕਲਾਂ,ਕੁਲਵੰਤ ਸਿੰਘ ਸਰਪੰਚ, ਐਡਵੋਕੇਟ ਹਰਪ੍ਰੀਤ ਸਿੰਘ ਹੰਝਰਾ, ਜਸਵੰਤ ਸਿੰਘ ਨਿੱਕਾ ਕਲੱਬ ਪ੍ਰਧਾਨ, ਮੈਂਬਰ ਭਜਨ ਸਿੰਘ,ਮਿੱਠੂ ਸਿੰਘ, ਪਾਲੀ ਸਿੰਘ, ਨਾਹਰ ਸਿੰਘ,ਮਾਲੀ ਸਿੰਘ, ਰੋਹੀ ਸਿੰਘ, ਗੁਰਪਾਲ ਸਿੰਘ ਨੰਬਰਦਾਰ, ਦਰਵਾਰਾ ਸਿੰਘ ਤੇ ਆਗੂ ਸ਼ਾਮਲ ਸਨ।