ਭਵਾਨੀਗੜ੍ਹ: ਇਥੇ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਫੱਗੂਵਾਲਾ ਦੀ ਚੋਣ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਦੀ ਦੇਖ਼ ਰੇਖ਼ ਹੇਠ ਕੀਤੀ ਗਈ, ਜਿਸ ਵਿੱਚ ਕਰਨੈਲ ਸਿੰਘ ਪ੍ਰਧਾਨ ਅਤੇ ਜਸਵਿੰਦਰ ਸਿੰਘ ਮੀਤ ਪ੍ਰਧਾਨ ਚੁਣੇ ਗਏ। ਸਕੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰਬੰਧਕੀ ਕਮੇਟੀ ਦੀ ਚੋਣ ਮੀਟਿੰਗ ਵਿੱਚ ਸਭਾ ਦੇ ਸਾਰੇ 11 ਮੈਬਰ ਗੁਰਚਰਨ ਸਿੰਘ, ਕਰਨੈਲ ਸਿੰਘ, ਕਰਨੈਲ ਕੌਰ, ਅਮਰੀਕ ਸਿੰਘ, ਅਮਰਜੀਤ ਸਿੰਘ, ਜਗਵਿੰਦਰ ਸਿੰਘ, ਜੋਗਿੰਦਰ ਕੌਰ (ਸਾਰੇ ਵਾਸੀ ਫੱਗੂਵਾਲਾ) ,ਗੁਰਲਾਲ ਸਿੰਘ, ਬਚਿੱਤਰ ਸਿੰਘ ਵਾਸੀ ਰਾਏ ਸਿੰਘ ਵਾਲਾ, ਹਰਜੀਤ ਸਿੰਘ ਤੇ ਗੁਰਜੀਤ ਸਿੰਘ ਹਰਕਿਸ਼ਨਪੁਰਾ ਹਾਜ਼ਰ ਸਨ। -ਪੱਤਰ ਪ੍ਰੇਰਕ