ਪੱਤਰ ਪ੍ਰੇਰਕ
ਭਵਾਨੀਗੜ੍ਹ, 30 ਸਤੰਬਰ
ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਝੀ ਦੀਆਂ ਵਿਦਿਆਰਥਣਾਂ ਨੇ ਪੰਜਾਬ ਦੀਆਂ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਵਿੱਚ ਕਰਾਟੇ ਵਿੱਚੋਂ ਤਗ਼ਮੇ ਜਿੱਤੇੇ। ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸਤਵਿੰਦਰ ਕੌਰ ਪਿੰਡ ਫੱਮਣਵਾਲ ਨੇ 17 ਸਾਲ ਉਮਰ ਦੇ 48 ਕਿਲੋ ਵਰਗ ਵਿੱਚੋਂ ਪਹਿਲਾ ਸਥਾਨ, ਚਹਿਨੂਰ ਕੌਰ ਪਿੰਡ ਮਾਝੀ ਨੇ 17 ਸਾਲ ਦੇ 52 ਕਿਲੋ ਵਰਗ ਵਿੱਚੋਂ ਪਹਿਲਾ ਅਤੇ ਅੰਸ਼ਪ੍ਰੀਤ ਕੌਰ ਪਿੰਡ ਫੱਮਣਵਾਲ ਨੇ 17 ਸਾਲ ਦੇ 44 ਕਿਲੋ ਵਰਗ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥਣਾਂ ਨੇ ਸਟੇਟ ਪੱਧਰੀ ਖੇਡਾਂ ਵਿੱਚ ਜਗ੍ਹਾ ਬਣਾਈ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਦਲਜੀਤ ਕੌਰ ਸਿੱਧੂ ਤੇ ਚੇਅਰਮੈਨ ਕੇਵਲ ਸਿੰਘ ਸਿੱਧੂ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕੋਚ ਹਰਪ੍ਰੀਤ ਸਿੰਘ ਘਰਾਚੋਂ ਦੀ ਸ਼ਲਾਘਾ ਕੀਤੀ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਹਾਲ ਹੀ 66ਵਾਂ ਜ਼ਿਲ੍ਹਾ ਪੱਧਰੀ ਕਰਾਟੇ ਪੰਜਾਬ ਸਕੂਲ ਟੂਰਨਾਮੈਂਟ 2022 ਆਕਸਫੋਰਡ ਪਬਲਿਕ ਸਕੂਲ ਚੀਮਾ ਸੁਨਾਮ ਵਿੱਚ ਕਰਵਾਇਆ ਗਿਆ। ਇਸ ਮੌਕੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ ਦੇ 3 ਲੜਕਿਆਂ ਨੇ ਅੰਡਰ-19 ਵਰਗ ਮੁਕਾਬਲੇ ਵਿੱਚ ਸੋੋਨ ਤਗ਼ਮਾ ਜਿੱਤ ਕੇ ਪੰਜਾਬ ਸਕੂਲ ਰਾਜ ਖੇਡਾਂ ਵਿੱਚ ਜਗ੍ਹਾ ਬਣਾਈ।
ਪ੍ਰਿੰਸੀਪਲ ਕੈਪਟਨ ਰੋਹਿਤ ਦਿਵੇਦੀ ਨੇ ਕਿਹਾ ਕਿ ਖਿਡਾਰੀਆਂ ਦੀ ਪ੍ਰਾਪਤੀ ਦੀ ਸਰਾਹਨਾ ਕੀਤੀ। ਉਪ ਪ੍ਰਿੰਸੀਪਲ ਬਿਨੋਏ ਪੀਕੇ ਨੇ ਕਿਹਾ ਕਿ ਇਹ ਵਿਦਿਆਰਥੀ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ। ਟਰੱਸਟ ਦੇ ਚੇਅਰਮੈਨ ਪਰਮਜੀਤ ਸਿੰਘ ਗਿੱਲ ਨੇ ਵੀ ਜੇਤੂਆਂ ਅਤੇ ਸਕੂਲ ਬਰੜਵਾਲ ਧੂਰੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।