ਖੇਤਰੀ ਪ੍ਰਤੀਨਿਧ
ਧੂਰੀ, 24 ਜੂਨ
ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਲੜ ਰਹੇ ਸਿਮਰਨਜੀਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸਥਿਤ ਗੁਰੂਘਰ ’ਤੇ ਹੋਇਆ ਹਮਲਾ ਆਈਐੱਸਆਈ ਦੀ ਦੇਣ ਹੈ ਅਤੇ ਇਹ ਸਿੱਖਾਂ ਨੂੰ ਡਰਾਉਣ ਲਈ ਕੀਤਾ ਗਿਆ ਸੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਆਈਐੱਸਆਈ ਏਜੰਸੀ ’ਤੇ ਭਾਰਤ ਸਰਕਾਰ ਦਾ ਪ੍ਰਭਾਵ ਹੈ, ਪਰ ਉਹ ਆਪਣੇ ਪ੍ਰਭਾਵ ਨੂੰ ਵਰਤ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸਾਲ 2020 ਵਿਚ ਅਫ਼ਗਾਨਿਸਤਾਨ ਦੇ ਇੱਕ ਗੁਰੂ-ਘਰ ’ਤੇ ਹਮਲਾ ਕਰਵਾ ਕੇ 25 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਉਸੇ ਤਰਜ਼ ’ਤੇ ਇਹ ਹਮਲਾ ਵੀ ਸਿੱਖਾਂ ਨੂੰ ਡਰਾਉਣ ਲਈ ਕੀਤਾ ਗਿਆ ਹੈ। ਇਸ ਮੌਕੇ ਹਰਬੰਸ ਸਿੰਘ ਸਲੇਮਪੁਰ ਤੇ ਅੰਮ੍ਰਿਤਪਾਲ ਸਿੰਘ ਛੰਦੜਾਂ ਵੀ ਹਾਜ਼ਰ ਸਨ।