ਸੁਭਾਸ ਚੰਦਰ
ਸਮਾਣਾ, 12 ਜੂਨ
ਲਾਇਨ ਕਲੱਬ ਗੋਲਡ ਸਮਾਣਾ ਦੀ ਵਿਸ਼ੇਸ਼ ਮੀਟਿੰਗ ਜੇ.ਪੀ. ਗਰਗ ਦੀ ਅਗਵਾਈ ’ਚ ਹੋਈ। ਜਿਸ ’ਚ ਸਰਬਸੰਮਤੀ ਨਾਲ ਤੀਜੀ ਵਾਰ ਲਗਾਤਾਰ ਜੇ.ਪੀ. ਗਰਗ ਨੂੰ ਅਗਲੇ ਇਕ ਸਾਲ ਲਈ ਕਲੱਬ ਦਾ ਪ੍ਰਧਾਨ ਚੁਣ ਲਿਆ। ਜੇ.ਪੀ. ਗਰਗ ਜੋ ਉੱਘੇ ਸਮਾਜ ਸੇਵੀ ਹਨ ਤੇ ਸ਼ਹਿਰ ਦੀਆਂ ਕਈ ਸੰਸਥਾਵਾਂ ਨਾਲ ਜੁੜ ਕੇ ਸਮਾਜ ਦੀ ਸੇਵਾ ਕਰ ਰਹੇ ਹਨ। ਸਮਾਣਾ ਦੀ ਸਰਕਾਰੀ ਇਨਵਾਇਰਮੈਂਟ ਪਾਰਕ ਨੂੰ ਵੀ ਸੁੰਦਰ ਬਣਾਉਣ ਵਿਚ ਜੇ.ਪੀ.ਗਰਗ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਮੌਕੇ ਅਨੁਪ ਗੋਇਲ ਨੂੰ ਸੈਕਟਰੀ, ਰਾਕੇਸ਼ ਗਰਗ ਨੂੰ ਕੈਸ਼ੀਅਰ ਤੇ ਵਿਕਾਸ ਸ਼ਰਮਾ ਨੂੰ ਪੀਆਰਓ ਚੁਣਿਆ ਹੈ।