ਪੱਤਰ ਪ੍ਰੇਰਕ
ਲਹਿਰਾਗਾਗਾ, 5 ਦਸੰਬਰ
ਬਾਹਾਂ ਤੋਂ ਦਿਵਿਆਂਗ ਵਿਦਿਆਰਥੀ ਜਸ਼ਨਦੀਪ ਸਿੰਘ ਨੇ ਪੰਜਾਬ ਪੱਧਰ ’ਤੇ ਹੋਈ ਪ੍ਰਦਰਸ਼ਨੀ ’ਚ ਨਾਮਣਾ ਖੱਟ ਕੇ ਦਿਵਿਆਂਗ ਵਿਦਿਆਰਥੀਆਂ ਲਈ ਰਾਹ ਦਸੇਰਾ ਬਣਿਆ ਹੈ। ਉਸਨੂੰ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਡੀਜੀਐੱਸਈ ਪ੍ਰਦੀਪ ਅਗਰਵਾਲ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਰਕਾਰੀ ਹਾਈ ਸਕੂਲ ਕਾਲਬੰਜਾਰਾ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਦੇ ਗਾਈਡ ਅਧਿਆਪਕ ਜੱਜ ਰਾਮ ਰਾਏਧੜਾਣਾ ਨੇ ਦੱਸਿਆ ਕਿ ਵਿਦਿਆਰਥੀ ਬਾਹਾਂ ਤੋਂ ਦਿਵਿਆਂਗ ਹੋਣ ਕਰ ਕੇ ਦੋਨੇ ਪੈਰਾਂ ਨਾਲ ਕਲਾਕ੍ਰਿਤਾ ਬਣਾਉਂਦਾ ਹੈ। ਸਕੂਲ ਵਾਪਸ ਪਰਤਣ ’ਤੇ ਉਸ ਦਾ ਵਿਸੇਸ਼ ਸਨਮਾਨ ਕੀਤਾ। ਸਕੂਲ ਅਧਿਆਪਕ ਜੱਜ ਰਾਮ ਅਨੁਸਾਰ ਪੋਸਟਰ ਮੇਕਿੰਗ, ਸਲੋਗਨ ਲਿਖਣ ਅਤੇ ਪੇਂਟਿੰਗ ’ਚ ਜ਼ਿਲ੍ਹਾ ਸੰਗਰੂਰ ’ਚੋਂ ਪਹਿਲਾ ਸਥਾਨ ਅਤੇ ਪੋਸਟਰ ਮੇਕਿੰਗ ’ਚ ਸੂਬੇ ਭਰ ’ਚ ਪਹਿਲਾ ਸਥਾਨ ਹਾਸਲ ਕੀਤਾ। ਸਨਮਾਨ ਸਮਾਗਮ ’ਚ ਕਲੱਬ ਦੇ ਪ੍ਰਧਾਨ ਛੱਜੂ ਸਿੰਘ ਧਾਲੀਵਾਲ, ਖੇਡ ਕੋਚ ਬਰਖਾ ਸਿੰਘ, ਜੱਜ ਰਾਮ ਅਤੇ ਸਕੂਲ ਸਟਾਫ ਹਾਜ਼ਰ ਸਨ।