ਗੁਰਪ੍ਰੀਤ ਸਿੰਘ
ਘਨੌਰ, 12 ਜੂਨ
ਪਿੰਡ ਰੁੜਕਾ ਵਿੱਚ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਭਜਨ ਕੌਰ ਤੇ ਗੁਰਮੀਤ ਸਿੰਘ ਨਾਗਰਾ ਦੀ ਅਗਵਾਈ ’ਚ ਸਮਾਰੋਹ ਕਰਾਇਆ ਗਿਆ। ਇਸ ਮੌਕੇ ਪੁੱਜੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਿੰਡ ਦੇ 36 ਲੋੜਵੰਦ ਪਰਿਵਾਰਾਂ ਨੂੰ ਰੂੜੀਆਂ ਲਗਾਉਣ ਲਈ ਦੋ-ਦੋ ਮਰਲੇ ਦੇ ਪਲਾਟ ਅਲਾਟ ਕਰਨ ਦੇ ਪੱਤਰ ਵੰਡੇ। ਸ੍ਰੀ ਜਲਾਲਪੁਰ ਨੇ ਪਿੰਡ ਵਿੱਚ ਸਾਂਝੇ ਸ਼ਮਸ਼ਾਨਘਾਟ ’ਚ ਵੇਟਿੰਗ ਸ਼ੈੱਡ, ਕਰੀਮੇਸ਼ਨ ਸਟੇਜ਼ ਤੇ 5 ਲੱਖ ਦੀ ਲਾਗਤ ਨਾਲ ਹੋਰ ਉਸਾਰੀ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਵਿਧਾਇਕ ਨੇ ਆਖਿਆ ਕਿ ਜਲਦੀ ਪਿੰਡ ਦੀ ਫਿਰਨੀ ਲਈ 40 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਕੇ ਪਿੰਡ ਦਾ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਰਾਮ ਸਿੰਘ ਸੀਲ, ਸਕੱਤਰ ਗੁਰਸਿਮਰਨ ਸਿੰਘ ਵੀ ਹਾਜ਼ਰ ਸਨ।