ਲਹਿਰਾਗਾਗਾ: ਸ਼ੈਲਰ ਐਂਪਲਾਈਜ਼ ਯੂਨੀਅਨ ਦੇ ਨਵ-ਨਿਯੁਕਤ ਪ੍ਰਧਾਨ ਜੱਗੀ ਸ਼ਰਮਾ ਭੁਟਾਲ ਦੀ ਚੋਣ ਸਰਬਸੰਮਤੀ ਨਾਲ ਹੋਈ। ਚੋਣ ਵਿਚ ਲਗਾਤਾਰ ਦੂਜੀ ਵਾਰ ਜੱਗੀ ਸ਼ਰਮਾ ਭੁਟਾਲ ਪ੍ਰਧਾਨ ਚੁਣੇ ਗਏ। ਇਸ ਮੌਕੇ ਚੋਣ ’ਚ ਦੀਪ ਸੇਖੂਵਾਸ ਨੂੰ ਵਾਈਸ ਪ੍ਰਧਾਨ, ਰਾਜ ਫਤਹਿਗੜ੍ਹ ਮੁੱਖ ਸਲਾਹਕਾਰ, ਸਤਿਗੁਰ ਅਲੀਸ਼ੇਰ ਸਕੱਤਰ ਅਤੇ ਜ਼ੋਰਾ ਸਿੰਘ ਰੋੜੇਵਾਲਾ ਖਜ਼ਾਨਚੀ ਚੁਣੇ ਗਏ। ਇਸ ਮੌਕੇ ਸਾਬਕਾ ਪ੍ਰਧਾਨ ਜਸਪਾਲ ਸਿੰਘ, ਚਮਕੌਰ ਸਿੰਘ, ਗੁਰਜੰਟ ਭੁਟਾਲ, ਜੈਲੀ ,ਬਿੰਦਰੀ ਸਿੰਘ, ਜਗਮੇਲ ਸਿੰਘ, ਕੁਲਦੀਪ ਸਰਪੰਚ, ਨਿੱਕਾ ਸਿੰਘ, ਮਿੱਠੂ ਸਿੰਘ, ਜਸਪਾਲ ਭੁਟਾਲ,ਸਰਬੀ ਅਲੀਸ਼ੇਰ, ਸੁੱਖਾ, ਜੱਗੀ, ਰੋਹਿਤ ਕੁਮਾਰ ਆਦਿ ਮੌਜੂਦ ਸਨ। ਨਵ-ਨਿਯੁਕਤ ਪ੍ਰਧਾਨ ਜੱਗੀ ਸ਼ਰਮਾ ਨੇ ਕਿਹਾ ਕਿ ਜੀਰੀ ਦੇ ਸੀਜ਼ਨ ਦੌਰਾਨ ਕਿਸੇ ਵੀ ਆੜ੍ਹਤੀਏ ਅਤੇ ਸ਼ੈਲਰ ਮਾਲਕ ਨੂੰ ਪਿਛਲੇ ਸਾਲ ਦੀ ਤਰ੍ਹਾਂ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਯੂਨੀਅਨ ਦੇ ਸਾਰੇ ਮੈਂਬਰਾਂ ਵੱਲੋਂ ਸਾਫ਼ ਸੁਥਰਾ ਅਤੇ ਪੂਰੀ ਮਿਹਨਤ ਨਾਲ ਕੰਮ ਕੀਤਾ ਜਾਵੇਗਾ। -ਪੱਤਰ ਪ੍ਰੇਰਕ