ਆਲਮਪੁਰ ਦੇ ਸਕੂਲ ਡੰਡੇ ਤੋਂ ਬਿਨਾਂ ਜਾਣਾ ਸੰਭਵ ਨਹੀਂ : The Tribune India

ਆਲਮਪੁਰ ਦੇ ਸਕੂਲ ਡੰਡੇ ਤੋਂ ਬਿਨਾਂ ਜਾਣਾ ਸੰਭਵ ਨਹੀਂ

ਆਲਮਪੁਰ ਦੇ ਸਕੂਲ ਡੰਡੇ ਤੋਂ ਬਿਨਾਂ ਜਾਣਾ ਸੰਭਵ ਨਹੀਂ

ਪਿੰਡ ਆਲਮਪੁਰ ਦੇ ਸਕੂਲ ’ਚ ਸੋਟੀਆਂ ਲੈ ਕੇ ਸਹਾਰੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਮਾਪੇ। -ਫੋਟੋ: ਭਾਰਦਵਾਜ

ਪੱਤਰ ਪ੍ਰੇਰਕ

ਲਹਿਰਾਗਾਗਾ, 6 ਅਗਸਤ

ਬਲਾਕ ਲਹਿਰਾਗਾਗਾ ਦੇ ਨੇੜਲੇ ਪਿੰਡ ਆਲਮਪੁਰ ’ਚ ਸ਼ਹੀਦ ਮਨਦੀਪ ਸਿੰਘ ਦੀ ਯਾਦ ’ਚ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਹਾਲਤ ਬੜੀ ਮਾੜੀ ਬਣੀ ਹੋਈ ਹੈ। ਸਕੂਲ ’ਚ 150 ਬੱਚੇ ਪੜ੍ਹਨ ਆਉਂਦੇ ਹਨ ਜਦੋਂ ਕਿ ਨਹਿਰ ਕੰਢੇ ਬਣੇ ਇਸ ਸਕੂਲ ’ਚ 300 ਤੋਂ ਵਧ ਬਾਂਦਰਾਂ ਕਾਰਨ ਅਧਿਆਪਕਾਂ, ਮਿੱਡ ਡੇਅ ਮੀਲ ਵਰਕਰਾਂ, ਵਿਦਿਆਰਥੀਆਂ ਅਤੇ ਮਾਪਿਆਂ ’ਚ ਦਹਿਸ਼ਤ ਦਾ ਮਾਹੌਲ ਹੈ। ਇਹ ਬਾਂਦਰ ਲੋਕਾਂ ਨੂੰ ਵੱਢ ਦਿੰਦੇ ਹਨ, ਟਿਫਨ ਚੁੱਕ ਕੇ ਭੱਜ ਜਾਂਦੇ ਹਨ, ਖਾਣਾ ਜਾਂ ਹੋਰ ਸਾਮਾਨ ਜਬਰੀ ਖੋਹ ਕੇ ਖਾ ਜਾਂਦੇ ਹਨ ਪਰ ਪ੍ਰਸ਼ਾਸਨ ਬੱਚਿਆਂ ਸਮੇਤ ਸਟਾਫ਼ ਤੇ ਮਾਪਿਆਂ ਦੀ ਸੁਰੱਖਿਆ ਕਰਨ ’ਚ ਨਾਕਾਮ ਸਾਬਤ ਹੋਇਆ ਹੈ। ਬੱਚਿਆਂ ਦੇ ਮਾਪੇ ਰੋਜ਼ਾਨਾ ਸੋਟੀਆਂ ਚੁੱਕ ਕੇ ਬੱਚਿਆਂ ਨੂੰ ਸਕੂਲ ਛੱਡਣ ਅਤੇ ਲਿਜਾਣ ਲਈ ਮਜਬੂਰ ਹਨ। ਬਾਂਦਰ ਹੁਣ ਤਕ ਪਿੰਡ ਵਾਸੀਆਂ ਤੋਂ ਲੈ ਕੇ 6 ਵਿਦਿਆਰਥੀਆਂ, 2 ਅਧਿਆਪਕਾਂ, ਦੋ ਮਿਡ ਡੇਅ ਮੀਲ ਵਰਕਰ ਤੇ ਅੱਧੀ ਦਰਜਨ ਮਾਪਿਆਂ ਨੂੰ ਜ਼ਖਮੀ ਕਰ ਚੁੱਕੇ ਹਨ। ਇਥੋਂ ਤਕ ਕਿ ਬੱਚਿਆਂ ਨੂੰ ਜਮਾਤਾਂ ਤੋਂ ਬਾਹਰ ਪਾਣੀ ਪੀਣ ਲਈ ਅਤੇ ਪਖਾਨਾ ਜਾਣ ਲਈ ਅਧਿਆਪਕਾਂ ਨੂੰ ਸੋਟੀਆਂ ਨਾਲ ਲੈਸ ਹੋ ਬਾਹਰ ਖੜ੍ਹਨਾ ਪੈਂਦਾ ਹੈ। ਇਹ ਬਾਂਦਰ ਪਿੰਡ ਵਾਸੀਆਂ ਦੇ ਘਰਾਂ ਵਿੱਚ ਵੀ ਵੜ ਜਾਂਦੇ ਹਨ ਅਤੇ ਸਾਮਾਨ ਇਧਰ-ਉਧਰ ਸੁੱਟ ਦਿੰਦੇ ਹਨ। ਲੋਕਾਂ ਨੇ ਲਹਿਰਾਗਾਗਾ ਦੇ ਐਸ.ਡੀ.ਐਮ ਕੋਲ ਆਪਣੀ ਆਵਾਜ਼ ਬੁਲੰਦ ਕੀਤੀ ਤਾਂ ਉਨ੍ਹਾਂ ਕਿਹਾ ਕਿ ਛੇਤੀ ਹੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਮਸਲੇ ਦਾ ਹੱਲ ਕਰਵਾਇਆ ਜਾਵੇਗਾ। ਮੁੱਖ ਅਧਿਆਪਕਾ ਗੀਤਾ ਦਾ ਕਹਿਣਾ ਹੈ ਕਿ ਬਾਂਦਰ ਇੰਨੇ ਜ਼ਿਆਦਾ ਹਨ ਕਿ ਕਿਸੇ ਵੇਲੇ ਵੀ ਇਨ੍ਹਾਂ ਦੇ ਹਮਲੇ ਦਾ ਖਤਰਾ ਬਣਿਆ ਰਹਿੰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All