ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 1 ਨਵੰਬਰ
ਇੱਥੋਂ ਨੇੜਲੇ ਪਿੰਡ ਚੰਗਾਲ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿੱਚ ਸਕੂਲ ਦੇ ਡੀਪੀਈ ਅਮਰੀਕ ਸਿੰਘ ਨੇ ਆਪਣੇ ਪਿਤਾ ਕਬੱਡੀ ਦੇ ਬਾਬਾ ਬੋਹੜ ਕੌਮਾਂਤਰੀ ਖਿਡਾਰੀ ਅਤੇ ਕਬੱਡੀ ਕੋਚ ਨਛੱਤਰ ਸਿੰਘ ਤੂਫ਼ਾਨ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬੋਹੜ ਦਾ ਦਰੱਖਤ ਲਾਇਆ। ਡੀਪੀਈ ਅਮਰੀਕ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਇਹ ਦਰੱਖਤ ਹਮੇਸ਼ਾ ਖਿਡਾਰੀਆਂ ਨੂੰ ਆਪਣੀ ਛਾਂ ਹੇਠ ਕਬੱਡੀ ਖੇਡ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਦਾ ਰਹੇਗਾ।