ਲਹਿਰਾਗਾਗਾ (ਪੱਤਰ ਪ੍ਰੇਰਕ): ਐੱਸਡੀਐੈੱਮ ਸੂਬਾ ਸਿੰਘ ਪੀਸੀਐੱਸ ਨੇ ਸਬ-ਡਿਵੀਜ਼ਨ ਲਹਿਰਾਗਾਗਾ, ਮੂਨਕ ਦੇ ਸਮੂਹ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ। ਉਨ੍ਹਾਂ ਪਬਲਿਕ ਦੇ ਕੰਮਾਂ ਨੂੰ ਬਿਨਾ ਕਿਸੇ ਦੇਰੀ ’ਤੇ ਪਹਿਲ ਦੇ ਆਧਾਰ ’ਤੇ ਕਰਨ, ਕੰਮ ਪੈਂਡਿੰਗ ਨਾ ਰੱਖਣ ਅਤੇ ਦਫਤਰ ਆਉਣ ਵਾਲਿਆਂ ਨੂੰ ਪੂਰਾ ਸਨਮਾਨ ਦੇਣ ਦੀ ਹਦਾਇਤ ਕੀਤੀ। ਮੀਟਿੰਗ ’ਚ ਮੁੱਖ ਤੌਰ ’ਤੇ ਝੋਨਾ ਸੀਜ਼ਨ ਅਤੇ ਚੱਲ ਰਹੇ ਵਿਕਾਸ ਕੰਮਾਂ ਦਾ ਲੇਖਾ ਜੋਖਾ ਕੀਤਾ। ਉਨ੍ਹਾਂ ਦੱਸਿਆ ਕਿ ਹਰ ਸਬ-ਡਿਵੀਜ਼ਨ ਦੇ ਇੱਕ ਪਿੰਡ ਅੰਦਰ ਸੁਵਿਧਾ ਕੈਂਪ ਲਾਉਣ ਅਤੇ ਸਾਰੇ ਅਧਿਕਾਰੀ ਪਿੰਡ ਪਹੁੰਚ ਕੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਦੇਣ ਤੇ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।