ਸੰਗਰੂਰ: ਕੇਂਦਰ ਸਰਕਾਰ ਰਾਹੀਂ ਲਾਗੂ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨ ਵੀਰਾਂ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਲਈ ਨੇੜਲੇ ਪਿੰਡ ਉਭਾਵਾਲ ਦੇ ਵਾਸੀਆਂ ਵੱਲੋਂ ਮਿੱਠੀਆਂ ਰੋਟੀਆਂ ਅਤੇ ਗਰਮ ਜਲੇਬੀਆਂ ਦਾ ਲੰਗਰ ਤਿਆਰ ਕਰਕੇ ਸੰਗਰੂਰ ਸਟੇਸ਼ਨ ਅਤੇ ਖੇੜੀ ਸਾਹਿਬ ਪੈਟਰੋਲ ਪੰਪ ਤੇ ਬੈਠੇ ਸੰਘਰਸ਼ੀ ਯੋਧਿਆਂ ਨੂੰ ਵਰਤਾਇਆ ਗਿਆ | ਜਿਸਨੂੰ ਡਾ:ਐਸ.ਐਸ.ਬਾਲੀ ਸਾਬਕਾ ਡਾਇਰੈਕਟਰ ਹੈਲਥ ਵਿਭਾਗ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸਾਬਕਾ ਸਰਪੰਚ ਪਾਲੀ ਸਿੰਘ ਕਮਲ, ਡਾ:ਕਿਰਨਜੋਤ ਕੌਰ ਬਾਲੀ, ਜਗਰੂਪ ਸਿੰਘ ਢੀਂਡਸਾ, ਪਵਿੱਤਰ ਸਿੰਘ ਢੀਂਡਸਾ, ਪੈਪਸੀ ਸਾਈਡ ਵਾਲੇ ਗੁਰਮੇਲ ਸਿੰਘ ਵੈਦਮਾਨ, ਤਾਰੀ ਸਿੰਘ ਬਾਬਾ, ਅਮਨਦੀਪ ਸਿਘ ਕਮਲ, ਬਸੰਤ ਸਿੰਘ ਪੇਟਰ ਆਦਿ ਹਾਜ਼ਰ ਸਨ।
-ਪੱਤਰ ਪ੍ਰੇਰਕ